Breaking News >> News >> The Tribune


ਮੋਦੀ ਸਰਕਾਰ ਨੌਕਰੀਆਂ ਦੇਣ ਦੀ ਥਾਂ ਖੋਹਣ ਵਾਲੀ: ਰਾਹੁਲ ਗਾਂਧੀ


Link [2022-05-29 06:46:05]



ਨਵੀਂ ਦਿੱਲੀ: ਕਾਂਗਰਸ ਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨਵੀਂਆਂ ਨੌਕਰੀਆਂ ਦੇਣ ਨਹੀਂ ਬਲਕਿ ਬਚੀਆਂ ਹੋਈਆਂ ਨੌਕਰੀਆਂ ਖੋਹਣ ਦੇ ਸਮਰੱਥ ਹੈ। ਉਨ੍ਹਾਂ ਨੇ ਭਾਰਤੀ ਰੇਲਵੇ ਵਿੱਚ ਗ਼ੈਰ ਰਾਖਵੇਂ ਵਰਗ ਦੀਆਂ 91 ਹਜ਼ਾਰ ਤੋਂ ਵੱਧ ਅਸਾਮੀਆਂ 'ਤੇ ਭਵਿੱਖ ਵਿੱਚ ਕਦੇ ਭਰਤੀ ਨਾ ਹੋਣ ਦੇ ਦਾਅਵੇ ਵਾਲੀ ਖ਼ਬਰ ਦਾ ਹਵਾਲਾ ਦਿੰਦਿਆਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ। ਰਾਹੁਲ ਨੇ ਫੇਸਬੁਕ ਪੋਸਟ ਵਿੱਚ ਕਿਹਾ, ''ਮੋਦੀ ਸਰਕਾਰ ਦੇਸ਼ ਵਿੱਚ ਨਵੀਂਆਂ ਨੌਕਰੀਆਂ ਦੇਣ ਵਿੱਚ ਤਾਂ ਨਹੀਂ ਪਰ ਬਚੀਆਂ ਹੋਈਆਂ ਨੌਕਰੀਆਂ ਖੋਹਣ ਦੇ ਜ਼ਰੂਰ ਸਮਰੱਥ ਹੈ। ਯਾਦ ਰੱਖਣਾ, ਇਹੀ ਨੌਜਵਾਨ ਤੁਹਾਡਾ ਹੰਕਾਰ ਤੋੜਨਗੇ। ਇਨ੍ਹਾਂ ਦਾ ਭਵਿੱਖ ਬਰਬਾਦ ਕਰਨਾ ਇਸ ਸਰਕਾਰ ਨੂੰ ਮਹਿੰਗਾ ਪਵੇਗਾ।'' -ਪੀਟੀਆਈ

ਬੇਰੁਜ਼ਗਾਰੀ ਸਿਖ਼ਰਾਂ 'ਤੇ, 60 ਲੱਖ ਸਰਕਾਰੀ ਅਸਾਮੀਆਂ ਖਾਲੀ: ਵਰੁਣ

ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਮੁੜ ਬੇਰੁਜ਼ਗਾਰੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਕੇਂਦਰ ਤੇ ਰਾਜ ਸਰਕਾਰਾਂ ਦੀਆਂ 60 ਲੱਖ ਤੋਂ ਵੱਧ ਮਨਜ਼ੂਰਸ਼ੁਦਾ ਅਸਾਮੀਆਂ ਖਾਲੀ ਪਈਆਂ ਹਨ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਤਿੰਨ ਦਹਾਕਿਆਂ ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਹੈ। ਯੂਪੀ ਦੇ ਪੀਲੀਭੀਤ ਤੋਂ ਸੰਸਦ ਮੈਂਬਰ ਗਾਂਧੀ ਨੇ ਟਵੀਟ ਕਰਕੇ ਇਕ ਚਾਰਟ ਸ਼ੇਅਰ ਕੀਤਾ ਜਿਸ ਵਿਚ ਖੇਤਰਾਂ ਦੇ ਹਿਸਾਬ ਨਾਲ ਨੌਕਰੀਆਂ ਦਾ ਜ਼ਿਕਰ ਹੈ। ਵਰੁਣ ਗਾਂਧੀ ਨੇ ਕਿਹਾ ਕਿ ਭਰਤੀਆਂ ਸ਼ੁਰੂ ਨਾ ਹੋਣ ਕਾਰਨ ਕਰੋੜਾਂ ਨੌਜਵਾਨ ਨਿਰਾਸ਼ ਹਨ। ਉਨ੍ਹਾਂ ਸਵਾਲ ਕੀਤਾ ਕਿ ਕਿੱਥੇ ਗਿਆ ਉਹ ਬਜਟ ਜੋ ਇਨ੍ਹਾਂ ਅਸਾਮੀਆਂ ਲਈ ਰੱਖਿਆ ਗਿਆ ਸੀ। ਵਰੁਣ ਨੇ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਵੀ ਸਰਕਾਰੀ ਅਸਾਮੀਆਂ ਖਾਲੀ ਹੋਣ ਦਾ ਮੁੱਦਾ ਉਠਾਇਆ ਸੀ। -ਪੀਟੀਆਈ



Most Read

2024-09-20 07:16:11