Breaking News >> News >> The Tribune


ਕਰੂਜ਼ ਡਰੱਗ ਮਾਮਲੇ ਪਿਛਲਾ ‘ਸਵਾਂਗ’ ਨਸ਼ਰ ਕਰਨ ਦੀ ਕੀਮਤ ਚੁਕਾ ਰਿਹੈ ਨਵਾਬ ਮਲਿਕ: ਰਾਊਤ


Link [2022-05-29 06:46:05]



ਮੁੰਬਈ, 28 ਮਈ

ਸ਼ਿਵ ਸੈਨਾ ਨੇਤਾ ਸੰਜੈ ਰਾਊਤ ਨੇ ਅੱਜ ਐੱਨਸੀਪੀ ਨੇਤਾ ਨਵਾਬ ਮਲਿਕ ਨੂੰ 'ਕਰੂਜ਼ ਡਰੱਗ ਮਾਮਲੇ' 'ਪਿਛਲਾ 'ਸਵਾਂਗ' ਸਾਹਮਣੇ ਲਿਆਉਣ ਲਈ ਵਧਾਈ ਦਿੱਤੀ ਹੈ। ਇਸ ਕੇਸ ਵਿੱਚ ਅਦਾਕਾਰ ਸ਼ਾਹਰੁਖ ਖ਼ਾਨ ਦਾ ਬੇਟਾ ਆਰੀਅਨ ਖ਼ਾਨ ਸ਼ਾਮਲ ਸੀ। ਕੋਹਲਾਪੁਰ 'ਚ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਨਵਾਬ ਮਲਿਕ ਕੇਸ ਪਿਛਲਾ 'ਸਵਾਂਗ' ਤੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਲਿਆਉਣ ਦੀ ਕੀਮਤ ਅਦਾ ਕਰ ਰਹੇ ਹਨ।

ਦੱਸਣਯੋਗ ਹੈ ਕਿ ਨਾਰਕੋਟਿਕ ਕੰਟਰੋਲ ਬਿਊਰੋ (ਐੱਨਸੀਬੀ) ਵੱਲੋਂ 'ਕਰੂਜ਼ ਡਰੱਗ ਕੇਸ' ਵਿੱਚ ਸ਼ੁੱਕਰਵਾਰ ਨੂੰ ਆਰੀਅਨ ਖ਼ਾਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਇਸ ਕੇਸ ਵਿੱਚ ਗ੍ਰਿਫ਼ਤਾਰੀ ਮਗਰੋਂ ਆਰੀਅਨ ਖ਼ਾਨ ਨੂੰ 22 ਦਿਨ ਜੇਲ੍ਹ 'ਚ ਰਹਿਣਾ ਪਿਆ ਸੀ। ਨਵਾਬ ਮਲਿਕ ਨੇ ਐੱਨਸੀਬੀ ਅਧਿਕਾਰੀ ਸਮੀਰ ਵਾਨਖੇੜੇ 'ਤੇ ਦੋਸ਼ ਲਾਇਆ ਸੀ ਕਿ ਉਹ ਸ਼ਾਹਰੁਖ ਖ਼ਾਨ ਤੋਂ ਜਬਰੀ ਪੈਸੇ ਵਸੂਲਣ ਲਈ ਆਰੀਅਨ ਖ਼ਾਨ ਨੂੰ ਝੂਠੇ ਕੇਸ 'ਚ ਫਸਾ ਰਿਹਾ ਹੈ। ਰਾਊਤ ਨੇ ਕਿਹਾ, ''ਮੈਂ ਕੇਸ ਪਿਛਲੀ ਸਚਾਈ ਸਾਹਮਣੇ ਲਿਆਉਣ ਅਤੇ ਇਸ ਦੇ ਤਰਕਪੂਰਨ ਅੰਤ ਲਈ ਨਵਾਬ ਮਲਿਕ ਨੂੰ ਵਧਾਈ ਦਿੰਦਾ ਹਾਂ। ਉਸ ਨੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਅਤੇ ਉਹ ਇਸ ਦੀ ਕੀਮਤ ਅਦਾ ਕਰ ਰਿਹਾ ਹੈ।'' ਇਹ ਪੁੱਛਣ 'ਤੇ ਕਿ ਕੀ ਸ਼ਿਵ ਸੈਨਾ ਵਾਨਖੇੜੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰੇਗੀ ਦੇ ਜਵਾਬ ਵਿੱਚ ਸੰਜੈ ਰਾਊਤ ਨੇ ਕਿਹਾ, 'ਅਸੀਂ ਮੰਗ ਕਿਉਂ ਕਰੀਏ? ਕੀ ਸਰਕਾਰ ਇਹ ਨਹੀਂ ਦੇਖ ਸਕਦੀ ਕਿ ਕਿਵੇਂ ਇੱਕ ਨੌਜਵਾਨ ਨੂੰ ਝੂਠੇ ਡਰੱਗ ਕੇਸ 'ਚ ਫਸਾਇਆ ਗਿਆ ਤੇ ਉਸ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਲੜਕੇ ਨੂੰ ਇੱਕ ਮਹੀਨਾ ਜੇਲ੍ਹ 'ਚ ਰਹਿਣਾ ਪਿਆ। ਕੀ ਇਹ ਨਿਆਂ ਹੈ?'' -ਪੀਟੀਆਈ



Most Read

2024-09-20 06:44:05