Breaking News >> News >> The Tribune


ਜਲ ਸੈਨਾ ਮੁਖੀ ਵੱਲੋਂ ਪਾਸਿੰਗ-ਆਊਟ ਪਰੇਡ ਦੀ ਸਮੀਖਿਆ


Link [2022-05-29 06:46:05]



ਕੰਨੂਰ, 28 ਮਈ

ਭਾਰਤੀ ਜਲ ਸੈਨਾ ਤੇ ਭਾਰਤੀ ਤੱਟ ਰੱਖਿਅਕਾਂ ਦੇ 250 ਕੈਡਿਟਾਂ ਦੀ ਪਾਸਿੰਗ ਆਊਟ ਪਰੇਡ ਅੱਜ ਇੱਥੇ ਅਜ਼ੀਮਾਲਾ ਨੇਵਲ ਅਕਾਦਮੀ 'ਚ ਹੋਈ। ਭਾਰਤੀ ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਪਰੇਡ ਦਾ ਨਿਰੀਖਣ ਕੀਤਾ। ਇਨ੍ਹਾਂ 250 ਕੈਡਿਟਾਂ 'ਚ 30 ਮਹਿਲਾਵਾਂ ਤੇ ਸੱਤ ਵਿਦੇਸ਼ੀ ਕੈਡਿਟ ਵੀ ਸ਼ਾਮਲ ਹਨ। ਜਲ ਸੈਨਾ ਮੁਖੀ ਨੇ ਇਸ ਮੌਕੇ ਕੈਡਿਟਾਂ ਦਾ ਤਗ਼ਮਿਆਂ ਨਾਲ ਸਨਮਾਨ ਵੀ ਕੀਤਾ। ਜਲ ਸੈਨਾ ਵੱਲੋਂ ਜਾਰੀ ਬਿਆਨ ਅਨੁਸਾਰ 'ਰਾਸ਼ਟਰਪਤੀ ਸੋਨ ਤਗ਼ਮਾ' ਮਿੱਡਸ਼ਿੱਪਮੈਨ ਸੁਸੀਂਦਰੰਤਨ ਆਦਿੱਤਿਆ ਨੂੰ ਦਿੱਤਾ ਗਿਆ। ਅੱਜ ਦੀ ਪਾਸਿੰਗ ਆਊਟ ਪਰੇਡ 'ਚ ਗੁਆਂਢੀ ਮਿੱਤਰ ਮੁਲਕਾਂ ਇੰਡੋਨੇਸ਼ੀਆ, ਬੰਗਲਾਦੇਸ਼, ਮਾਲਦੀਵਜ਼ ਤੇ ਸ੍ਰੀਲੰਕਾ ਦੇ ਕੈਡਿਟ ਸ਼ਾਮਲ ਸਨ। ਐਡਮਿਰਲ ਕੁਮਾਰ ਨੇ ਪਾਸਿੰਗ ਆਊਟ ਪਰੇਡ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਇਹ ਪਰੇਡ ਸਿਖਲਾਈਯਾਫ਼ਤਾ ਰੰਗਰੂਟਾਂ ਨੂੰ ਉਨ੍ਹਾਂ ਦੇ ਚਰਿੱਤਰ ਤੇ ਸਮਝ ਸਮੇਤ ਹਰ ਪੱਖੋਂ ਮਜ਼ਬੂਤ ਬਣਾਉਣ ਲਈ ਕੀਤੀਆਂ ਜਾਂਦੀਆਂ ਸਾਂਝੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ। -ਪੀਟੀਆਈ

ਆਈਐੱਨਐੱਸ ਗੋਮਤੀ ਨੂੰ ਜਲ ਸੈਨਾ ਵੱਲੋਂ ਵਿਦਾਇਗੀ

ਮੁੰਬਈ: ਜਲ ਸੈਨਾ ਦੇ ਬੇੜੇ ਆਈਐੱਨਐੱਸ ਗੋਮਤੀ ਨੇ ਅੱਜ ਆਪਣਾ ਕਮਿਸ਼ਨ ਪੂਰਾ ਕਰ ਲਿਆ। 34 ਸਾਲਾਂ ਤੱਕ ਸੇਵਾਵਾਂ ਦੇਣ ਤੋਂ ਬਾਅਦ ਅੱਜ ਇਹ ਮਿਜ਼ਾਈਲ ਪ੍ਰਣਾਲੀ ਨਾਲ ਲੈਸ ਬੇੜਾ ਡੀਕਮਿਸ਼ਨ ਹੋ ਗਿਆ। ਇਸ ਜਹਾਜ਼ ਨੂੰ ਅਪਰੇਸ਼ਨ 'ਕੈਕਟਸ, 'ਪ੍ਰਕਾਰਮ' ਤੇ 'ਰੇਨਬੋਅ' ਦੌਰਾਨ ਤਾਇਨਾਤ ਕੀਤਾ ਗਿਆ। ਇਸ ਨੂੰ ਅੱਜ ਨੇਵਲ ਡੌਕਯਾਰਡ 'ਤੇ ਵਿਦਾਇਗੀ ਦਿੱਤੀ ਗਈ। ਗੋਮਤੀ ਨੂੰ ਭਾਰਤੀ ਜਲ ਸੈਨਾ ਨੇ ਡਿਜ਼ਾਈਨ ਕੀਤਾ ਸੀ ਤੇ ਇਹ ਭਾਰਤ ਵਿਚ ਹੀ ਬਣਾਇਆ ਗਿਆ ਸੀ। ਵਾਈਸ ਐਡਮਿਰਲ ਫਲੈਗ ਆਫੀਸਰ-ਇਨ-ਕਮਾਂਡ (ਪੱਛਮੀ ਕਮਾਨ) ਅਜੇਂਦਰ ਬਹਾਦੁਰ ਸਿੰਘ ਨੇ ਕਿਹਾ ਕਿਇਸ ਬੇੜੇ ਨੂੰ ਹੁਣ ਗੋਮਤੀ ਨਦੀ ਦੇ ਕੰਢੇ ਉਤੇ ਲਖਨਊ ਵਿਚ ਇਕ ਓਪਨ ਏਅਰ ਅਜਾਇਬਘਰ ਵਿਚ ਰੱਖਿਆ ਜਾਵੇਗਾ। -ਪੀਟੀਆਈ



Most Read

2024-09-20 07:04:18