World >> The Tribune


ਚੀਨ ਨੂੰ ਐਂਟਨੀ ਬਲਿੰਕਨ ਦੇ ਬਿਆਨ ’ਤੇ ਇਤਰਾਜ਼


Link [2022-05-28 12:38:44]



ਪੇਈਚਿੰਗ, 27 ਮਈ

ਚੀਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਉਸ ਬਿਆਨ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਜਿਸ 'ਚ ਉਨ੍ਹਾਂ ਦੁਨੀਆਂ ਦੀਆਂ ਵੱਡੀਆਂ ਆਰਥਿਕ ਸ਼ਕਤੀਆਂ ਵਿਚਾਲੇ ਸਬੰਧਾਂ ਬਾਰੇ ਗੱਲ ਕੀਤੀ ਸੀ। ਚੀਨ ਨੇ ਕਿਹਾ ਕਿ ਅਮਰੀਕਾ, ਚੀਨ ਬਾਰੇ ਗਲਤ ਜਾਣਕਾਰੀ ਫੈਲਾਅ ਰਿਹਾ ਹੈ।

ਬੀਤੇ ਦਿਨ ਆਪਣੇ ਸੰਬੋਧਨ ਦੌਰਾਲ ਬਲਿੰਕਨ ਨੇ ਕਿਹਾ ਸੀ ਕਿ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਯੂਕਰੇਨ 'ਤੇ ਰੂਸ ਦੇ ਹਮਲੇ ਖ਼ਿਲਾਫ਼ ਇੱਕ ਵੱਡੇ ਕੌਮਾਂਤਰੀ ਗੱਠਜੋੜ ਦੀ ਅਗਵਾਈ ਕਰਨਾ ਚਾਹੁੰਦਾ ਹੈ ਤੇ ਉਹ ਚੀਨ ਨੂੰ ਵੱਡੇ ਆਲਮੀ ਖਤਰੇ ਵਜੋਂ ਦੇਖਦਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੇਨਬਿਨ ਨੇ ਕਿਹਾ ਕਿ ਅਮਰੀਕਾ ਜਾਣ-ਬੁੱਝ ਕੇ ਗਲਤ ਜਾਣਕਾਰੀ ਫੈਲਾਅ ਰਿਹਾ ਹੈ ਅਤੇ ਚੀਨ ਦੀ ਘਰੇਲੂ ਤੇ ਵਿਦੇਸ਼ ਨੀਤੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ, 'ਬਲਿੰਕਨ ਦੇ ਬਿਆਨ ਦਾ ਮਕਸਦ ਚੀਨ ਦੇ ਵਿਕਾਸ 'ਚ ਅੜਿੱਕਾ ਪਾਉਣਾ ਤੇ ਅਮਰੀਕਾ ਦੀ ਅਜਾਰੇਦਾਰੀ ਕਾਇਮ ਕਰਨ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ ਤੇ ਇਸ ਨੂੰ ਖਾਰਜ ਕਰਦੇ ਹਾਂ।' ਵਾਂਗ ਨੇ ਕਿਹਾ ਕਿ ਅਮਰੀਕਾ ਜਿਸ ਨਿਯਮ ਆਧਾਰਿਤ ਸਿਸਟਮ ਦੀ ਵਕਾਲਤ ਕਰਦਾ ਹੈ, ਉਸ ਨੂੰ ਸਮਝਣ ਵਾਲੇ ਲੋਕ ਜਾਣਦੇ ਹਨ ਕਿ ਅਜਿਹਾ ਕੋਈ ਸਿਸਟਮ ਨਹੀਂ ਹੈ ਸਗੋਂ ਅਮਰੀਕਾ ਤੇ ਕੁਝ ਹੋਰ ਮੁਲਕਾਂ ਦੇ ਬਣਾਏ ਹੋਏ ਨਿਯਮ ਹਨ ਜਿਨ੍ਹਾਂ ਦਾ ਮਕਸਦ ਕੌਮਾਂਤਰੀ ਪ੍ਰਬੰਧ 'ਚ ਅਮਰੀਕਾ ਦਾ ਕਬਜ਼ਾ ਕਾਇਮ ਰੱਖਣਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਆਪਣੇ ਘਰੇਲੂ ਕਾਨੂੰਨ ਨੂੰ ਕੌਮਾਂਤਰੀ ਕਾਨੂੰਨ ਤੋਂ ਉੱਪਰ ਰੱਖਦਾ ਹੈ ਅਤੇ ਆਪਣੀ ਮਰਜ਼ੀ ਨਾਲ ਕੌਮਾਂਤਰੀ ਨਿਯਮਾਂ ਦਾ ਪਾਲਣ ਕਰਦਾ ਹੈ। -ਏਪੀ



Most Read

2024-09-19 01:49:30