World >> The Tribune


ਅਮਰੀਕਾ ਦੀ ਸੰਘੀ ਵੈੱਬਸਾਈਟ ਦੇ ਪੰਜਾਬੀ, ਹਿੰਦੀ ਤੇ ਗੁਜਰਾਤੀ ’ਚ ਅਨੁਵਾਦ ਦੀ ਸਿਫਾਰਸ਼


Link [2022-05-28 12:38:44]



ਵਾਸ਼ਿੰਗਟਨ, 27 ਮਈ

ਅਮਰੀਕਾ ਦੇ ਰਾਸ਼ਟਰਪਤੀ ਕਮਿਸ਼ਨ ਨੇ ਵਾਈਟ ਹਾਊਸ ਤੇ ਹੋਰ ਸੰਘੀ ਏਜੰਸੀਆਂ ਦੀ ਵੈੱਬਸਾਈਟ ਦਾ ਏਸ਼ਿਆਈ-ਅਮਰੀਕੀ ਤੇ ਪ੍ਰਸ਼ਾਂਤ ਖੇਤਰ ਦੇ ਲੋਕਾਂ ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਅਨੁਵਾਦ ਕਰਵਾਉਣ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਭਾਸ਼ਾਵਾਂ 'ਚ ਪੰਜਾਬੀ, ਹਿੰਦੀ ਤੇ ਗੁਜਰਾਤੀ ਵੀ ਸ਼ਾਮਲ ਹਨ। ਏਸ਼ਿਆਈ-ਅਮਰੀਕੀ (ੲੇਏ) ਤੇ ਨੇਟਿਵ ਹਵਾਈਅਨਜ਼ ਐਂਡ ਪੈਸੇਫਿਕ ਆਈਲੈਂਡਰਜ਼ (ਐੱਨਐੱਚਪੀਆਈ) ਬਾਰੇ ਰਾਸ਼ਟਰਪਤੀ ਸਲਾਹਕਾਰ ਕਮਿਸ਼ਨ ਨੇ ਹਾਲ ਹੀ ਵਿੱਚ ਇਨ੍ਹਾਂ ਭਾਸ਼ਾਵਾਂ ਨੂੰ ਸ਼ਾਮਲ ਕਰਨ ਸਬੰਧੀ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੱਤੀ ਸੀ।

ਕਮਿਸ਼ਨ ਦੀ ਇਸ ਮਹੀਨੇ ਦੀ ਸ਼ੁਰੂਆਤ 'ਚ ਹੋਈ ਮੀਟਿੰਗ 'ਚ ਸੁਝਾਅ ਦਿੱਤਾ ਗਿਆ ਸੀ ਕਿ ਸੰਘੀ ਏਜੰਸੀਆਂ ਨੂੰ ਆਪਣੀ ਵੈੱਬਸਾਈਟ 'ਤੇ ਮੌਜੂਦ ਅਹਿਮ ਦਸਤਾਵੇਜ਼, ਡਿਜੀਟਲ ਸਮੱਗਰੀ ਤੇ ਅਰਜ਼ੀਆਂ 'ਏਏ' ਅਤੇ 'ਐੱਨਐੱਚਪੀਆਈ' ਵੱਲੋਂ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ 'ਚ ਮੁਹੱਈਆ ਕਰਾਉਣੀਆਂ ਚਾਹੀਦੀਆਂ ਹਨ। ਮੀਟਿੰਗ 'ਚ ਇਹ ਵੀ ਸੁਝਾਅ ਦਿੱਤਾ ਗਿਆ ਕਿ ਜਨਤਕ ਤੇ ਐਮਰਜੈਂਸੀ ਚਿਤਾਵਨੀਆਂ ਤੱਕ ਅਜਿਹੇ ਲੋਕਾਂ ਦੀ ਪਹੁੰਚ ਵੀ ਹੋਣੀ ਚਾਹੀਦੀ ਹੈ ਜਿਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ 'ਚ ਮੁਹਾਰਤ ਹਾਸਲ ਨਹੀਂ ਹੈ। ਇਹ ਸੁਝਾਅ ਹੁਣ ਵਾਈਟ ਹਾਊਸ ਭੇਜੇ ਗਏ ਹਨ ਜਿਨ੍ਹਾਂ 'ਤੇ ਰਾਸ਼ਟਰਪਤੀ ਜੋਅ ਬਾਇਡਨ ਕੋਈ ਫ਼ੈਸਲਾ ਲੈਣਗੇ। ਅਜਿਹਾ ਨਹੀਂ ਹੈ ਕਿ ਇਹ ਸੁਝਾਅ ਇੱਕਦਮ ਦਿੱਤੇ ਗਏ ਹਨ ਸਗੋਂ ਇਹ ਉਦੋਂ ਦਿੱਤੇ ਗਏ ਸਨ ਜਦੋਂ ਭਾਰਤੀ-ਅਮਰੀਕੀ ਅਜੈ ਜੈਨ ਭੁਟੋਰੀਆ ਨੇ ਬਾਇਡਨ ਲਈ ਰਾਸ਼ਟਰਪਤੀ ਚੋਣਾਂ ਦੌਰਾਨ ਕਈ ਭਾਸ਼ਾਵਾਂ 'ਚ ਪ੍ਰਚਾਰ ਕੀਤਾ ਸੀ। -ਪੀਟੀਆਈ



Most Read

2024-09-19 16:21:34