Breaking News >> News >> The Tribune


ਕੇਂਦਰ ਵੱਲੋਂ ਈ-ਕਾਮਰਸ ਵੈੱਬਸਾਈਟਾਂ ’ਤੇ ਫ਼ਰਜ਼ੀ ਸਮੀਖਿਆਵਾਂ ਰੋਕਣ ਦੀ ਤਿਆਰੀ


Link [2022-05-28 12:38:39]



ਵਿਭਾ ਸ਼ਰਮਾ

ਨਵੀਂ ਦਿੱਲੀ, 28 ਮਈ

ਕੇਂਦਰ ਈ-ਕਾਮਰਸ ਵੈੱਬਸਾਈਟਾਂ 'ਤੇ ਫਰਜ਼ੀ ਤੇ ਗੁੰਮਰਾਹਕੁੰਨ ਸਮੀਖਿਆਵਾਂ 'ਤੇ ਨਜ਼ਰ ਰੱਖਣ ਲਈ ਨੀਤੀ ਬਣਾ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇਹ ਫੈਸਲਾ ਖਪਤਕਾਰ ਮਾਮਲਿਆਂ ਦੇ ਵਿਭਾਗ (ਡੀਓਸੀਏ) ਵੱਲੋਂ ਮੀਟਿੰਗ 'ਚ ਲਿਆ ਗਿਆ। ਮੀਟਿੰਗ ਵਿੱਚ ਕਈ ਸਬੰਧਤ ਵਿਭਾਗ ਤੇ ਅਧਿਕਾਰ ਹਾਜ਼ਰ ਸਨ। ਇਸ ਵਿੱਚ ਇਹ ਸਿੱਟਾ ਨਿਕਲਿਆ ਕਿ ਕੰਪਨੀਆਂ ਆਪਣਾ ਉਤਪਾਦ ਵੇਚਣ ਲਈ ਅਜਿਹੇ ਰਾਹ ਅਪਣਾਉਂਦੀਆਂ ਹਨ ਜਿਸ ਨਾਲ ਗਾਹਕ ਗੁੰਮਰਾਹ ਹੋ ਜਾਂਦਾ ਹੈ। ਅਜਿਹਾ ਰੋਕਣ ਲਈ ਤੰਤਰ ਵਿਕਸਤ ਕਰਨ ਦੀ ਲੋੜ ਹੈ, ਜਿਸ ਨਾਲ ਗਾਹਕ ਤੱਕ ਉਤਪਾਦ ਬਾਰੇ ਸਹੀ ਜਾਣਕਾਰੀ ਪੁੱਜੇ।



Most Read

2024-09-20 06:48:12