Breaking News >> News >> The Tribune


ਭਾਰਤ-ਹੰਗਰੀ ਵੱਲੋਂ ਯੂਕਰੇਨ ਵਿਵਾਦ ਤੇ ਯੂਰੋਪੀਅਨ ਯੂਨੀਅਨ ਬਾਰੇ ਚਰਚਾ


Link [2022-05-28 12:38:39]



ਨਵੀਂ ਦਿੱਲੀ, 27 ਮਈ

ਭਾਰਤ ਤੇ ਹੰਗਰੀ ਦੇ ਵਿਦੇਸ਼ ਮੰਤਰੀਆਂ ਨੇ ਅੱਜ ਇੱਥੇ ਯੂਕਰੇਨ ਵਿਵਾਦ ਅਤੇ ਯੂਰੋਪੀਅਨ ਯੂਨੀਅਨ ਨਾਲ ਭਾਰਤ ਦੇ ਸੰਪਰਕ ਤੋਂ ਇਲਾਵਾ ਸਾਇੰਸ ਤੇ ਤਕਨੀਕ, ਸਿੱਖਿਆ ਤੇ ਸੱਭਿਆਚਾਰਕ ਸਬੰਧਾਂ ਬਾਰੇ ਚਰਚਾ ਕੀਤੀ ਹੈ।

ਹੰਗਰੀ ਦੇ ਵਿਦੇਸ਼ ਮੰਤਰੀ ਪੀਟਰ ਜ਼ਿਜਾਰਟੋ ਦੋ ਦਿਨਾ ਦੌਰੇ 'ਤੇ ਭਾਰਤ ਆਏ ਹੋਏ ਹਨ ਅਤੇ ਉਨ੍ਹਾਂ ਨੇ ਅੱਜ ਇੱਥੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸ੍ਰੀ ਜੈਸ਼ੰਕਰ ਨੇ ਕਿਹਾ, ''ਮੀਟਿੰਗ 'ਚ ਯੂਕਰੇਨ ਵਿਵਾਦ ਅਤੇ ਵੱਖ ਵੱਖ ਪੱਖਾਂ 'ਤੇ ਇਸ ਦੇ ਪ੍ਰਭਾਵ ਬਾਰੇ ਮੁਲਾਂਕਣ ਕੀਤਾ। ਯੂਰੋਪੀਅਨ ਯੂਨੀਅਨ ਨਾਲ ਭਾਰਤ ਦੇ ਸੰਪਰਕ ਦੇ ਵਿਸਤਾਰ ਵਿੱਚ ਹੰਗਰੀ ਦੀ ਵਚਨਬੱਧਤਾ ਦੀ ਸ਼ਲਾਘਾ ਵੀ ਕੀਤੀ।'' ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ 'ਅਪਰੇਸ਼ਨ ਗੰਗਾ' ਵਿੱਚ ਹੰਗਰੀ ਦੇ ਸਹਿਯੋਗ ਦੀ ਸ਼ਲਾਘਾ ਅਤੇ ਭਾਰਤੀ ਮੈਡੀਕਲ ਵਿਦਿਆਰਥੀਆਂ ਦੇ ਹੰਗਰੀ ਦੇ ਕਾਲਜਾਂ ਵਿੱਚ ਦਾਖਲੇ ਬਾਰੇ ਚਰਚਾ ਕੀਤੀ ਹੈ। ਉਨ੍ਹਾਂ ਨੇ ਹੰਗਰੀ ਵੱਲੋਂ ਭਾਰਤੀ ਟੀਕੇ ਕੋਵੈਕਸੀਨ ਨੂੰ ਜਲਦੀ ਮਾਨਤਾ ਦੇਣ ਅਤੇ ਯਾਤਰਾ ਸਮਝੌਤਿਆਂ ਸਬੰਧੀ ਖੁੱਲਦਿਲੀ ਨੂੰ ਵੀ ਯਾਦ ਕੀਤਾ। ਜੈਸ਼ੰਕਰ ਨੇ ਕਿਹਾ, ''ਬਹੁਪੱਖੀ ਪਲੈਟਫਾਰਮਾਂ 'ਤੇ ਸਾਡੇ ਲੰਮੇ ਸਮੇਂ ਲਈ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਦੋਵਾਂ ਦੇਸ਼ਾਂ ਨੇ ਸਾਇੰਸ ਤੇ ਤਕਨੀਕ, ਸਿੱਖਿਆ ਅਤੇ ਸੱਭਿਆਚਾਰਕ ਰਿਸ਼ਤਿਆਂ 'ਚ ਅੱਗੇ ਹੋਰ ਸਹਿਯੋਗ ਬਾਰੇ ਸਮੀਖਿਆ ਕੀਤੀ ਹੈ।'' ਹੰਗਰੀ ਦੇ ਵਿਦੇਸ਼ ਮੰਤਰੀ ਨੇ ਭਾਰਤ ਅਤੇ ਹੰਗਰੀ ਵਿਚਾਲੇ ਵਪਾਰ ਦੇ ਖੇਤਰ 'ਚ ਆਰਥਿਕ ਸਹਿਯੋਗ ਰਿਕਾਰਡ ਪੱਧਰ 'ਤੇ ਪਹੁੰਚ ਚੁੱਕਾ ਹੈ। ਜ਼ਿਜਾਰਟੋ ਨੇ ਕਿਹਾ ਵਪਾਰ ਦੇ ਵਿਕਾਸ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਦੋ ਕਰਾਰਾਂ 'ਤੇ ਦਸਤਖ਼ਤ ਕੀਤੇ ਜਾਣਗੇ। -ਆਈੲੇਐੱਨਐੱਸ



Most Read

2024-09-20 09:32:00