Breaking News >> News >> The Tribune


ਕਾਰਤੀ ਤੋਂ ਦੂਜੇ ਦਿਨ ਵੀ ਸੀਬੀਆਈ ਨੇ ਕੀਤੀ ਪੁੱਛ-ਪੜਤਾਲ


Link [2022-05-28 12:38:39]



ਨਵੀਂ ਦਿੱਲੀ, 27 ਮਈ

ਚੀਨੀ ਵਰਕਰਾਂ ਨੂੰ ਵੀਜ਼ੇ ਜਾਰੀ ਕਰਨ ਲਈ ਰਿਸ਼ਵਤ ਲੈਣ ਦੇ ਦੋਸ਼ਾਂ ਹੇਠ ਘਿਰੇ ਲੋਕ ਸਭਾ ਮੈਂਬਰ ਕਾਰਤੀ ਚਿਦੰਬਰਮ ਅੱਜ ਲਗਾਤਾਰ ਦੂਜੇ ਦਿਨ ਸੀਬੀਆਈ ਅੱਗੇ ਪੇਸ਼ ਹੋਏ। ਸੀਬੀਆਈ ਨੇ ਵੀਰਵਾਰ ਨੂੰ ਵੀ ਕਾਰਤੀ ਤੋਂ 9 ਘੰਟਿਆਂ ਤੱਕ ਪੁੱਛ-ਪੜਤਾਲ ਕੀਤੀ ਸੀ। ਉਨ੍ਹਾਂ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਇਹ ਫ਼ਰਜ਼ੀ ਕੇਸ ਹੈ ਅਤੇ ਸਿਆਸੀ ਬਦਲਾਖੋਰੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।

ਇਸ ਦੌਰਾਨ ਕਾਰਤੀ ਚਿਦੰਬਰਮ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਦੋਸ਼ ਲਾਇਆ ਹੈ ਕਿ ਸੀਬੀਆਈ ਵੱਲੋਂ ਮਾਰੇ ਗੲੇ ਛਾਪੇ ਦੌਰਾਨ ਅਧਿਕਾਰੀ ਸੂਚਨਾ ਅਤੇ ਤਕਨਾਲੋਜੀ ਬਾਰੇ ਸੰਸਦੀ ਸਟੈਂਡਿੰਗ ਕਮੇਟੀ, ਜਿਸ ਦੇ ਉਹ ਮੈਂਬਰ ਹਨ, ਨਾਲ ਸਬੰਧਤ ਕਾਗਜ਼ ਅਤੇ ਗੁਪਤ ਨਿੱਜੀ ਨੋਟ ਵੀ ਨਾਲ ਲੈ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸੰਸਦੀ ਮਰਿਆਦਾ ਦੀ ਉਲੰਘਣਾ ਹੈ ਅਤੇ ਇਸ ਦਾ ਫ਼ੌਰੀ ਨੋਟਿਸ ਲੈਂਦਿਆਂ ਨਿਬੇੜਾ ਕੀਤਾ ਜਾਵੇ। ਪੱਤਰ 'ਚ ਕਾਰਤੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਮੌਜੂਦਾ ਸਰਕਾਰ ਅਤੇ ਉਸ ਦੀਆਂ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਦੇ ਨਾਲ ਨਾਲ ਪਰਿਵਾਰ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕਾਰਤੀ ਨੇ ਕਿਹਾ ਕਿ ਸੰਸਦ ਮੈਂਬਰ ਵਜੋਂ ਉਸ ਦੇ ਫਰਜ਼ਾਂ 'ਚ ਦਖ਼ਲ ਦੇਣਾ ਜਮਹੂਰੀ ਸਿਧਾਂਤਾਂ 'ਤੇ ਸਿੱਧਾ ਹਮਲਾ ਹੈ। -ਪੀਟੀਆਈ



Most Read

2024-09-20 09:56:45