Breaking News >> News >> The Tribune


ਜਲ ਸੈਨਾ ਦੀ ਤਿਆਰੀ ਕਿਸੇ ਨੂੰ ਭੜਕਾਉਣ ਵਾਲੀ ਨਹੀਂ: ਰਾਜਨਾਥ


Link [2022-05-28 12:38:39]



ਕਰਵਾਰ, 27 ਮਈ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਭਾਰਤੀ ਜਲ ਸੈਨਾ ਦੀਆਂ ਤਿਆਰੀਆਂ ਕਿਸੇ ਵੀ ਤਰ੍ਹਾਂ ਨਾਲ ਭੜਕਾਉਣ ਵਾਲੀ ਕਾਰਵਾਈ ਨਹੀਂ ਹੈ ਸਗੋਂ ਹਿੰਦ ਮਹਾਸਾਗਰ ਖ਼ਿੱਤੇ 'ਚ ਸ਼ਾਂਤੀ ਤੇ ਸੁੁਰੱਖਿਆ ਦੀ ਗਾਰੰਟੀ ਦੇਣ ਦੀ ਕੋਸ਼ਿਸ਼ ਹੈ। ਰਾਜਨਾਥ ਸਿੰਘ ਨੇ ਆਧੁਨਿਕ ਪਣਡੁੱਬੀ ਆਈਐੱਨਐੱਸ ਖੰਡੇਰੀ 'ਚ ਸਮੁੰਦਰ ਹੇਠਾਂ ਕਈ ਘੰਟੇ ਬਿਤਾਏ ਅਤੇ ਉਸ ਦੀ ਲੜਾਕੂ ਸਮਰੱਥਾ ਤੇ ਤਾਕਤ ਨੂੰ ਦੇਖਿਆ। ਉਨ੍ਹਾਂ ਕਿਹਾ ਕਿ ਪਣਡੁੱਬੀ 'ਚ ਸਮੁੰਦਰੀ ਯਾਤਰਾ ਦਾ ਹੈਰਾਨੀਜਨਕ ਅਤੇ ਰੋਮਾਂਚ ਭਰਪੂਰ ਤਜਰਬਾ ਰਿਹਾ। ਉਨ੍ਹਾਂ ਭਾਰਤ ਦੀ ਸੁਰੱਖਿਆ ਪ੍ਰਤੀ ਵਧੇਰੇ ਭਰੋਸੇਮੰਦ ਹੋਣ ਦਾ ਦਾਅਵਾ ਕੀਤਾ। ਰੱਖਿਆ ਮੰਤਰੀ ਨੇ ਜਲ ਸੈਨਾ ਅੱਡੇ ਦੇ ਦੌਰੇ ਦੌਰਾਨ ਜਵਾਨਾਂ ਨਾਲ ਗੱਲਬਾਤ ਵੀ ਕੀਤੀ। ਉਨ੍ਹਾਂ ਕਿਹਾ,''ਅੱਜ ਭਾਰਤੀ ਜਲ ਸੈਨਾ ਦੀ ਗਿਣਤੀ ਦੁਨੀਆ ਦੀਆਂ ਮੋਹਰੀ ਜਲ ਸੈਨਾਵਾਂ 'ਚ ਹੁੰਦੀ ਹੈ ਤੇ ਦੁਨੀਆ ਦੀਆਂ ਵੱਡੀਆਂ ਸਮੁੰਦਰੀ ਸੈਨਾਵਾਂ ਭਾਰਤ ਨਾਲ ਸਹਿਯੋਗ ਲਈ ਤਿਆਰ ਹਨ। ਭਾਰਤੀ ਜਲ ਸੈਨਾ ਵੱਲੋਂ ਕੀਤੀ ਜਾ ਰਹੀ ਤਿਆਰੀ ਕਿਸੇ ਖ਼ਿਲਾਫ਼ ਨਹੀਂ ਹੈ ਸਗੋਂ ਇਸ ਦਾ ਉਦੇਸ਼ ਹਿੰਦ ਮਹਾਸਾਗਰ ਖੇਤਰ 'ਚ ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਣਾ ਹੈ।'' ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਜਲ ਸੈਨਾ ਲਈ 41 ਜਹਾਜ਼ਾਂ ਜਾਂ ਪਣਡੁੱਬੀਆਂ ਲਈ ਦਿੱਤੇ ਗਏ ਆਰਡਰ 'ਚੋਂ 39 ਭਾਰਤੀ ਸ਼ਿਪਯਾਰਡ 'ਚ ਬਣਾਏ ਜਾ ਰਹੇ ਹਨ। ਉਨ੍ਹਾਂ ਆਸ ਜਤਾਈ ਕਿ ਆਈਐੱਨਐੱਸ ਵਿਕਰਾਂਤ ਦੇਸ਼ ਦੀ ਸਮੁੰਦਰੀ ਸੁਰੱਖਿਆ ਨੂੰ ਵੱਡੀ ਤਾਕਤ ਪ੍ਰਦਾਨ ਕਰੇਗਾ। -ਪੀਟੀਆਈ



Most Read

2024-09-20 09:37:54