World >> The Tribune


ਚੀਨ ਦੇ ਫੌਜੀ ਅਭਿਆਸ ਮਗਰੋਂ ਜਪਾਨ ਤੇ ਅਮਰੀਕਾ ਨੇ ਉਡਾਏ ਲੜਾਕੂ ਜਹਾਜ਼


Link [2022-05-27 09:47:53]



ਟੋਕੀਓ, 26 ਮਈ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੋਕੀਓ (ਜਪਾਨ) ਵਿੱਚ ਮੌਜੂਦਗੀ ਦੌਰਾਨ ਰੂਸ ਤੇ ਚੀਨ ਵੱਲੋਂ ਜੈੱਟ ਲੜਾਕੂ ਜਹਾਜ਼ ਦੀ ਸਾਂਝੀ ਉਡਾਣ ਭਰਨ ਦੇ ਜਵਾਬ ਵਿੱਚ ਜਪਾਨ ਅਤੇ ਅਮਰੀਕਾ ਨੇ ਜਪਾਨ ਸਾਗਰ 'ਤੇ ਆਪਣੇ ਲੜਾਕੂ ਜਹਾਜ਼ਾਂ ਦੀ ਸਾਂਝੀ ਉਡਾਣ ਭਰੀ ਹੈ। ਜਪਾਨ ਸਵੈ-ਰੱਖਿਆ ਬਲਾਂ ਦੇ ਜੁਆਇੰਟ ਸਟਾਫ ਨੇ ਅੱਜ ਦੱਸਿਆ ਕਿ ਬੁੱਧਵਾਰ ਨੂੰ ਅਮਰੀਕਾ ਤੇ ਜਪਾਨ ਦੇ 8 ਲੜਾਕੂ ਜਹਾਜ਼ਾਂ ਨੇ ਉਡਾਣ ਭਰੀ। ਉਨ੍ਹਾਂ ਦੱਸਿਆ ਕਿ ਇਸ ਉਡਾਣ ਵਿੱਚ ਅਮਰੀਕਾ ਦੇ ਚਾਰ ਐੱਫ-16 ਅਤੇ ਜਪਾਨ ਦੇ ਚਾਰ ਐੱਫ-15 ਲੜਾਕੂ ਜਹਾਜ਼ ਸ਼ਾਮਲ ਸਨ। ਬਿਆਨ ਵਿੱਚ ਕਿਹਾ ਗਿਆ ਕਿ ਸਾਂਝੀ ਉਡਾਣ ਦਾ ਮਕਸਦ ਦੋਵਾਂ ਸੈਨਾਵਾਂ ਦੀਆਂ ਸਾਂਝੀਆਂ ਸਮਰੱਥਾਵਾਂ ਦੀ ਪੁਸ਼ਟੀ ਕਰਨਾ ਅਤੇ ਜਪਾਨ-ਅਮਰੀਕਾ ਗਠਜੋੜ ਨੂੰ ਹੋਰ ਮਜ਼ਬੂਤ ਕਰਨਾ ਸੀ। -ੲੇਪੀ



Most Read

2024-09-19 15:34:24