World >> The Tribune


ਰੂਸੀ ਫ਼ੌਜ ਵਿੱਚ ਭਰਤੀ ਲਈ ਉਮਰ ਹੱਦ ਖ਼ਤਮ


Link [2022-05-27 09:47:53]



ਮਾਸਕੋ, 25 ਮਈ

ਰੂਸੀ ਸੰਸਦ ਨੇ ਫ਼ੌਜ 'ਚ ਭਰਤੀ ਲਈ ਉਮਰ ਹੱਦ ਰੱਦ ਕਰਨ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਨਾਲ ਰੂਸ 'ਚ ਜਵਾਨਾਂ ਦੀ ਵੱਡੇ ਪੱਧਰ 'ਤੇ ਭਰਤੀ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਰੂਸੀ ਫ਼ੌਜ 'ਚ ਭਰਤੀ ਲਈ 40 ਸਾਲ ਦੀ ਉਮਰ ਹੱਦ ਤੈਅ ਸੀ। ਸੰਸਦ ਦੀ ਵੈੱਬਸਾਈਟ 'ਤੇ ਬਿੱਲ ਦੇ ਖਰੜੇ 'ਚ ਕਿਹਾ ਗਿਆ ਹੈ ਕਿ ਵੱਡੀ ਉਮਰ ਦੇ ਵਿਅਕਤੀ ਸੈਨਾ 'ਚ ਇੰਜਨੀਅਰਿੰਗ ਜਾਂ ਮੈਡੀਕਲ ਸੇਵਾਵਾਂ 'ਚ ਭਰਤੀ ਹੋ ਸਕਦੇ ਹਨ। ਰੂਸੀ ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਵਾਲੰਟੀਅਰ ਫ਼ੌਜੀਆਂ ਨੂੰ ਹੀ ਯੂਕਰੇਨ 'ਚ ਜੰਗ ਲਈ ਭੇਜਿਆ ਜਾ ਰਿਹਾ ਹੈ। ਉਧਰ ਰੂਸੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੇ ਪਲਾਂਟ ਨੂੰ ਤਬਾਹ ਕਰ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਦੇ ਤਰਜਮਾਨ ਮੇਜਰ ਜਨਰਲ ਇਗੋਰ ਕੋਨਾਸ਼ੇਂਕੋਵ ਨੇ ਕਿਹਾ ਕਿ ਫ਼ੌਜ ਨੇ ਜ਼ਾਪੋਰੀਜ਼ਜ਼ੀਆ 'ਚ ਮੋਟਰ ਸਿਚ ਪਲਾਂਟ ਨੂੰ ਤਬਾਹ ਕਰਨ ਾਂਲਈ ਲੰਬੀ ਦੂਰੀ ਦੀਆਂ ਹਵਾ ਅਤੇ ਸਮੁੰਦਰ ਤੋਂ ਦਾਗ਼ੀਆਂ ਮਿਜ਼ਾਈਲਾਂ ਦੀ ਵਰਤੋਂ ਕੀਤੀ। ਰੂਸੀ ਫ਼ੌਜ ਨੇ ਕਿਹਾ ਕਿ ਮਾਰੀਓਪੋਲ ਬੰਦਰਗਾਹ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। -ਏਪੀ

ਯੂਕਰੇਨ ਆਪਣੀ ਜ਼ਮੀਨ ਨਹੀਂ ਛੱਡੇਗਾ: ਜ਼ੇਲੈਂਸਕੀ

ਦਾਵੋਸ: ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਰੂਸੀ ਜੰਗ ਖ਼ਤਮ ਕਰਨ ਲਈ ਆਪਣੀ ਜ਼ਮੀਨ ਨਹੀਂ ਛੱਡੇਗਾ। ਦਾਵੋਸ 'ਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੌਰਾਨ 'ਯੂਕਰੇਨੀ ਬ੍ਰੇਕਫਾਸਟ' 'ਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੁੰਦਿਆਂ ਜ਼ੇਲੈਂਸਕੀ ਨੇ ਕਿਹਾ ਕਿ ਉਹ ਇਸ ਗੱਲ ਨੂੰ ਨਹੀਂ ਮੰਨਦੇ ਹਨ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਯੂਕਰੇਨ 'ਚ ਕੀ ਕੁਝ ਹੋ ਰਿਹਾ ਹੈ। -ਏਪੀ



Most Read

2024-09-19 16:51:04