Sport >> The Tribune


ਸਬ-ਜੂਨੀਅਰ ਵਰਗ ਵਿੱਚ ਅਮਰਗੜ੍ਹ ਅਤੇ ਚਚਰਾੜੀ ਸੈਂਟਰ ਸੈਮੀਫਾਈਨਲ ’ਚ


Link [2022-05-27 09:47:51]



ਸਤਵਿੰਦਰ ਬਸਰਾ

ਲੁਧਿਆਣਾ, 26 ਮਈ

ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਵੱਲੋਂ ਕਰਵਾਏ ਜਾ ਰਹੀਆਂ 35ਵੀਆਂ ਜਰਖੜ ਖੇਡਾਂ ਦੀ ਕੜੀ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਸੱਤਵੇਂ ਦਿਨ ਜੂਨੀਅਰ ਸਬ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਅਮਰਗੜ੍ਹ ਅਤੇ ਚਚਰਾੜੀ ਹਾਕੀ ਸੈਂਟਰ ਨੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। ਇੰਜ ਹੀ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪਰ ਅਤੇ ਸਾਹਨੇਵਾਲ ਕਲੱਬ ਨੇ ਵੀ ਆਖਰੀ ਚਾਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ।

ਹਾਕੀ ਫੈਸਟੀਵਲ ਦੇ ਸਬ ਜੂਨੀਅਰ ਵਰਗ ਦੇ ਮੈਚਾਂ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਅਮਰਗੜ੍ਹ ਨੇ ਜਟਾਣਾ ਹਾਕੀ ਸੈਂਟਰ ਨੂੰ ਪੈਨਲਟੀ ਸ਼ੂਟ ਆਊਟ ਵਿੱਚ 5-4 ਗੋਲਾਂ ਦੀ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਬਣਾਈ। ਦੂਸਰੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚਚਰਾੜੀ ਹਾਕੀ ਸੈਂਟਰ ਨੇ ਏਕ ਨੂਰ ਅਕੈਡਮੀ ਨੂੰ 4-0 ਗੋਲਾਂ ਨਾਲ ਹਰਾਇਆ। ਸੀਨੀਅਰ ਵਰਗ ਵਿੱਚ ਪਹਿਲਾ ਕੁਆਰਟਰ ਫਾਈਨਲ ਕਿਲ੍ਹਾ ਰਾਏਪਰ ਅਤੇ ਜਟਾਣਾ ਹਾਕੀ ਕਲੱਬ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਕਿਲ੍ਹਾ ਰਾਏਪੁਰ 9-8 ਗੋਲਾਂ ਨਾਲ ਜੇਤੂ ਰਿਹਾ।

ਕਿਲਾ ਰਾਏਪੁਰ ਦੀ ਜਿੱਤ ਦੇ ਮੁੱਖ ਹੀਰੋ ਨਵਜੋਤ, ਸਰਬਜੋਤ ਤੇ ਸੁਖਬੰਤ ਸਿੰਘ ਰਹੇ ਜਿਨ੍ਹਾਂ ਨੇ 3-3 ਗੋਲ ਕੀਤੇ। ਸੀਨੀਅਰ ਵਰਗ ਦੇ ਦੂਸਰੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਬੈਚਮੇਟ ਕਲੱਬ ਸਾਹਨੇਵਾਲ ਨੇ ਰਾਮਪੁਰ ਹਾਕੀ ਸੈਂਟਰ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਪਾਇਆ। ਜੇਤੂ ਟੀਮ ਵੱਲੋਂ ਰਾਜਵੀਰ ਸਿੰਘ, ਮਨਪ੍ਰੀਤ ਸਿੰਘ ਨੇ ਜੇਤੂ ਹੈਟ੍ਰਿਕ ਜੜੀ। ਇਸ ਦੌਰਾਨ ਚੀਫ ਇੰਜਨੀਅਰ ਕੇਂਦਰੀ ਜ਼ੋਨ ਊਰਜਾ ਨਿਗਮ ਲੁਧਿਆਣਾ ਹਰਜੀਤ ਸਿੰਘ ਗਿੱਲ, ਡਾ. ਨਿਰਮਲ ਸਿੰਘ ਜੌੜਾ, ਰਵਿੰਦਰ ਸਿੰਘ ਰੰਗੂਵਾਲ ਨੇ ਮੁੱਖ ਮਹਿਮਾਨਾਂ ਵਜੋਂ ਹਾਜ਼ਰੀ ਲਵਾਈ।



Most Read

2024-09-19 14:01:53