ਲੰਡਨ, 27 ਮਈ
ਲੇਖਿਕਾ ਗੀਤਾਂਜਲੀ ਸ਼੍ਰੀ ਦੇ ਹਿੰਦੀ ਨਾਵਲ 'ਟੌਬ ਆਫ਼ ਸੈਂਡ' ਨੂੰ ਅੰਤਰਰਾਸ਼ਟਰੀ ਬੁਕਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਨਾਵਲ ਕਿਸੇ ਭਾਰਤੀ ਭਾਸ਼ਾ ਦਾ ਪਹਿਲਾ ਨਾਵਲ ਹੈ, ਜਿਸ ਨੂੰ ਇਸ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਲੰਡਨ 'ਚ ਸਮਾਰੋਹ 'ਚ ਗੀਤਾਂਜਲੀ ਸ਼੍ਰੀ ਨੇ ਕਿਹਾ ਕਿ ਉਹ ਇਸ ਐਲਾਨ ਤੋਂ ਹੱਕੀ-ਬੱਕੀ ਹੈ। ਲੇਖਿਕਾ ਨੇ ਡੇਜ਼ੀ ਰੌਕਵੈੱਲ ਨਾਲ 50,000 ਪੌਂਡ ਦਾ ਇਨਾਮ ਸਾਂਝਾ ਕੀਤਾ। ਰੌਕਵੈੱਲ ਨੇ ਗੀਤਾਂਜਲੀ ਸ਼੍ਰੀ ਦੇ ਨਾਵਲ ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀਤਾ ਹੈ, ਜਿਸ ਦਾ ਮੂਲ ਸਿਰਲੇਖ 'ਰੇਤ ਸਮਾਧੀ' ਹੈ। ਰੇਤ ਸਮਾਧੀ ਉੱਤਰੀ ਭਾਰਤ ਦੇ ਪਿਛੋਕੜ 'ਤੇ ਅਧਾਰਤ ਹੈ ਤੇ 80 ਸਾਲ ਦੀ ਬਜ਼ੁਰਗ ਔਰਤ ਦੀ ਕਹਾਣੀ ਹੈ।
2024-11-10 11:27:17