Breaking News >> News >> The Tribune


ਭਾਰਤ ਨੂੰ ਹਥਿਆਰ ਖ਼ਰੀਦਣ ਤੇ ਰੱਖਣ ਬਾਰੇ ਕਾਨੂੰਨ ਸਖਤ ਕਰਨ ਦੀ ਲੋੜ: ਚਿਦੰਬਰਮ


Link [2022-05-27 09:47:48]



ਨਵੀਂ ਦਿੱਲੀ, 26 ਮਈ

ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਟੈਕਸਸ ਦੇ ਇੱਕ ਸਕੂਲ 'ਚ ਗੋਲੀਬਾਰੀ ਦੀ ਘਟਨਾ ਮਗਰੋਂ ਅੱਜ ਕਿਹਾ ਕਿ 'ਗੰਨ ਕੰਟਰੋਲ' (ਹਥਿਆਰਾਂ) ਸਬੰਧੀ ਅਮਰੀਕੀ ਕਾਨੂੰਨ ਬਹੁਤ ਲਚਕਦਾਰ ਹੈ ਅਤੇ ਭਾਰਤ ਨੂੰ ਵੀ ਹਥਿਆਰ ਖ਼ਰੀਦਣ ਅਤੇ ਰੱਖਣ ਸਬੰਧੀ ਕਾਨੂੰਨ ਦੀ ਸਮੀਖਿਆ ਕਰਨ ਤੇ ਉਸ ਨੂੰ ਸਖਤ ਬਣਾਉਣ ਦੀ ਲੋੜ ਹੈ। ਚਿਦੰਬਰਮ ਨੇ ਕਿਹਾ, ''ਟੈਕਸਸ ਦੇ ਇੱਕ ਸਕੂਲ ਵਿੱਚ ਚੌਥੀ ਕਲਾਸ ਦੇ 19 ਬੱਚਿਆਂ ਦੀ ਡਰਾਉਣੀ ਹੱਤਿਆ ਦੀ ਨਿਖੇਧੀ ਕਰਨ ਲਈ ਕੋਈ ਸ਼ਬਦ ਨਹੀਂ ਹੈ। ਪੂਰੀ ਦੁਨੀਆਂ ਅਮਰੀਕੀ ਲੋਕਾਂ ਅਤੇ ਪੀੜਤ ਪਰਿਵਾਰਾਂ ਦੇ ਦੁੱਖ 'ਚ ਉਨ੍ਹਾਂ ਦੇ ਨਾਲ ਹੈ।'' ਸਾਬਕਾ ਗ੍ਰਹਿ ਮੰਤਰੀ ਨੇ ਲਗਾਤਾਰ ਟਵੀਟ ਕਰਕੇ ਕਿਹਾ, ''ਨਫ਼ਰਤ ਫੈਲਾਉਣ ਵਾਲੇ ਭਾਸ਼ਣ ਅਤੇ ਨਫ਼ਰਤ ਕਾਰਨ ਹੱਤਿਆਵਾਂ ਦੇ ਮਾਮਲੇ ਵਧ ਰਹੇ ਹਨ, ਸਾਨੂੰ ਇਹ ਪਾਗਲਪਨ ਪੂਰੀ ਦੁਨੀਆਂ 'ਤੇ ਹਾਵੀ ਹੋਣ ਤੋਂ ਰੋਕਣ ਲਈ ਸਾਰੇ ਤਰੀਕਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਇੱਕ ਤਰੀਕਾ ਹਥਿਆਰ ਕੰਟਰੋਲ (ਬੰਦੂੁਕ/ਪਿਸਤੌਲ ਆਦਿ) 'ਤੇ ਸਖਤ ਕਾਨੂੰਨ ਲਾਗੂ ਕਰਨਾ ਅਤੇ ਇਸ 'ਤੇ ਸਖ਼ਤ ਕੰਟਰੋਲ ਕਰਨਾ ਹੈ ਕਿ ਕੌਣ ਹਥਿਆਰ ਖ਼ਰੀਦ ਅਤੇ ਰੱਖ ਸਕਦਾ ਹੈ। ਚਿਦੰਬਰਮ ਨੇ ਕਿਹਾ ਕਿ ਅਮਰੀਕੀ ਕਾਨੂੰਨ ਇਸ ਸਬੰਧ ਵਿੱਚ ਬਹੁਤ ਨਰਮ ਅਤੇ ਲਚਕਦਾਰ ਹਨ। -ਪੀਟੀਆਈ



Most Read

2024-09-20 09:32:01