Breaking News >> News >> The Tribune


ਚਾਰ ਖਾਲਿਸਤਾਨੀਆਂ ਦੀ ਗ੍ਰਿਫ਼ਤਾਰੀ ਦਾ ਮਾਮਲਾ ਐੱਨਆਈਏ ਨੂੰ ਸੌਂਪਿਆ


Link [2022-05-27 09:47:48]



ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਕਰਨਾਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਖਾਲਿਸਤਾਨੀਆਂ ਦਾ ਮਾਮਲਾ ਕੌਮੀ ਜਾਂਚ ਏਜੰਸੀ (ਐੱਨਆਈਏ) ਨੂੰ ਸੌਂਪ ਦਿੱਤਾ ਹੈ। ਇਸ ਸਬੰਧੀ ਐੱਨਆਈ ਨੇ ਚਾਰ ਖਾਲਿਸਤਾਨੀਆਂ ਖ਼ਿਲਾਫ਼ ਨਵੇਂ ਕੇਸ ਦਰਜ ਕੀਤੇ ਹਨ ਅਤੇ ਇਸ ਵਿੱਚ ਹਰਵਿੰਦਰ ਸਿੰਘ ਰਿੰਦਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਪਾਕਿਸਤਾਨ ਵਿੱਚ ਲੁਕਿਆ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ 5 ਮਈ ਨੂੰ ਹਰਿਆਣਾ ਪੁਲੀਸ ਨੇ ਬੱਬਰ ਖਾਲਸਾ ਜਥੇਬੰਦੀ ਨਾਲ ਸਬੰਧ ਰੱਖਣ ਵਾਲੇ ਚਾਰ ਖਾਲਿਸਤਾਨੀਆਂ ਨੂੰ ਕਰਨਾਲ ਟੌਲ ਪਲਾਜ਼ਾ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੇ ਕਬਜ਼ੇ 'ਚੋਂ ਹਥਿਆਰ ਅਤੇ ਅਸਲੇ ਸਮੇਤ ਹੋਰ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਸੀ। ਇਹ ਚਾਰੇ ਮੁਲਜ਼ਮ ਹਥਿਆਰ ਅਤੇ ਅਸਲਾ ਲੈ ਕੇ ਤੇਲੰਗਾਨਾ ਜਾ ਰਹੇ ਸਨ। ਇਸ ਬਾਰੇ ਸੂਚਨਾ ਮਿਲਣ ਮਗਰੋਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੀ ਦਿੱਲੀ ਰਜਿਸਟ੍ਰੇਸ਼ਨ ਨੰਬਰ ਵਾਲੀ ਗੱਡੀ 'ਚੋਂ 1.3 ਲੱਖ ਰੁਪਏ ਦੀ ਨਕਦੀ, ਇੱਕ ਪਿਸਤੌਲ, 30 ਕਾਰਤੂਸ ਅਤੇ ਤਿੰਨ ਆਈਈਡੀਜ਼ ਬਰਾਮਦ ਕੀਤੇ ਗਏ ਸਨ। -ਆਈਏਐੱਨਐੱਸ



Most Read

2024-09-20 10:09:46