Breaking News >> News >> The Tribune


ਭਗਵੰਤ ਮਾਨ ਤੋਂ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ


Link [2022-05-27 09:47:48]



ਨਵੀਂ ਦਿੱਲੀ: ਲੋਕ ਸਭਾ ਸਕੱਤਰੇਤ ਨੇ ਸੰਗਰੂਰ ਸੰਸਦੀ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਭਗਵੰਤ ਮਾਨ ਨੂੰ ਐੱਮਪੀ ਵਜੋਂ ਅਲਾਟ ਹੋਈ ਸਰਕਾਰੀ ਰਿਹਾਇਸ਼ ਖਾਲੀ ਕਰਵਾਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਸਕੱਤਰੇਤ ਨੇ 'ਆਪ' ਆਗੂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਰਕਾਰੀ ਰਿਹਾਹਿਸ਼ 'ਤੇ ਕੀਤੇ 'ਅਣਅਧਿਕਾਰਤ' ਕਬਜ਼ੇ ਲਈ ਐਸਟੇਟ ਡਾਇਰੈਕਟੋਰੇਟ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਮਾਨ ਨੇ ਮਾਰਚ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਸੰਗਰੂਰ ਸੰਸਦੀ ਸੀਟ ਤੋਂ ਐੱਮਪੀ ਵਜੋਂ ਅਸਤੀਫਾ ਦੇ ਦਿੱਤਾ ਸੀ। ਲੋਕ ਸਭਾ ਸਕੱਤਰੇਤ ਨੇ ਐਸਟੇਟ ਅਧਿਕਾਰੀ ਕੋਲ ਦਾਇਰ ਅਰਜ਼ੀ ਵਿੱਚ ਕਿਹਾ ਕਿ ਮਾਨ ਨੂੰ 17ਵੀਂ ਲੋਕ ਸਭਾ ਦੇ ਮੈਂਬਰ ਵਜੋਂ ਡੁਪਲੈਕਸ ਨੰਬਰ 33, ਨੌਰਥ ਐਵੇਨਿਊ ਅਤੇ 153 ਨੌਰਥ ਐਵੇਨਿਊ, ਨਿਯਮਤ ਸਰਕਾਰੀ ਰਿਹਾਇਸ਼ ਅਲਾਟ ਕੀਤੀ ਗਈ ਸੀ।'' ਅਪੀਲ ਵਿੱਚ ਕਿਹਾ ਗਿਆ ਕਿ ਮਾਨ ਨੂੰ ਉਨ੍ਹਾਂ ਦੇ ਨਾਂ 'ਤੇ ਅਲਾਟ ਹੋਈ ਰਿਹਾਇਸ਼ 14 ਅਪਰੈਲ ਨੂੰ ਰੱਦ ਕਰ ਦਿੱਤੀ ਗਈ ਸੀ। ਮਾਨ ਹੁਣ ਤੱਕ ਸਰਕਾਰੀ ਰਿਹਾਇਸ਼ ਖਾਲੀ ਕਰਨ 'ਚ ਨਾਕਾਮ ਰਹੇ ਹਨ। ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਸਾਬਕਾ ਸੰਸਦ ਮੈਂਬਰ ਵੱਲੋਂ 13 ਅਪਰੈਲ ਮਗਰੋਂ ਸਰਕਾਰੀ ਰਿਹਾਇਸ਼ 'ਤੇ ਕਬਜ਼ਾ 'ਅਣਅਧਿਕਾਰਤ' ਹੈ। ਲਿਹਾਜ਼ਾ ਐਸਟੇਟ ਅਧਿਕਾਰੀ ਨੂੰ ਅਪੀਲ ਕੀਤੀ ਗਈ ਕਿ ਉਹ ਸਾਬਕਾ ਐੱਮਪੀ ਭਗਵੰਤ ਮਾਨ ਤੋਂ ਰਿਹਾਇਸ਼ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕਰੇ। ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਇਹ ਰਿਹਾਇਸ਼ ਹੁਣ ਆਰਐੱਲਪੀ ਮੁਖੀ ਤੇ ਰਾਜਸਥਾਨ ਤੋਂ ਸੰਸਦ ਮੈਂਬਰ ਹਨੂਮਾਨ ਬੇਨੀਵਾਲ ਨੂੰ ਅਲਾਟ ਕੀਤੀ ਗਈ ਹੈ। -ਪੀਟੀਆਈ



Most Read

2024-09-19 19:32:28