Breaking News >> News >> The Tribune


ਟਿੱਪਣੀ ਮਾਮਲਾ: ਮਰਾਠੀ ਅਦਾਕਾਰਾ ਕੇਤਕੀ ਚਿਤਾਲੇ ਦੀ ਜ਼ਮਾਨਤ ਅਰਜ਼ੀ ਖਾਰਜ


Link [2022-05-27 03:58:31]



ਥਾਣੇ, 26 ਮਈ

ਇੱਥੇ ਇੱਕ ਮੈਜਿਸਟਰੇਟ ਅਦਾਲਤ ਨੇ ਐੱਨਸੀਪੀ ਨੇਤਾ ਸ਼ਰਦ ਪਵਾਰ ਬਾਰੇ ਇਤਰਾਜਯੋਗ ਪੋਸਟ ਸ਼ੇਅਰ ਕਰਨ ਦੇ ਮਾਮਲੇ 'ਚ ਗ੍ਰਿਫ਼ਤਾਰ ਮਰਾਠੀ ਟੀਵੀ ਅਤੇ ਫ਼ਿਲਮ ਅਦਾਕਾਰਾ ਕੇਤਕੀ ਚਿਤਾਲੇ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਸਥਾਨਕ ਕਲਵਾ ਥਾਣੇ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ ਕੇਤਕੀ ਚਿਤਾਲੇ ਨੂੰ 15 ਮਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 18 ਮਈ ਪੁਲੀਸ ਹਿਰਾਸਤ ਖਤਮ ਹੋਣ ਮਗਰੋਂ ਉਸ ਨੂੰ 1 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਅੱਜ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਜੁਡੀਸ਼ਅਲ ਮੈਜਿਸਟਰੇਟ ਬੀ.ਐੱਚ. ਪਰਮਾਰ ਨੇ ਕਿਹਾ ਕਿ ਕਥਿਤ ਅਪਰਾਧ ਬੇਹੱਦ ਸੰਗੀਨ ਹੈ, ਇਸ ਕਰਕੇ ਕੋਈ ਰਾਹਤ ਨਹੀਂ ਦਿੱਤੀ ਜਾ ਸਕਦੀ। -ਪੀਟੀਆਈ



Most Read

2024-09-20 10:01:31