Breaking News >> News >> The Tribune


ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਮ ’ਚ ਪਹਿਲੀ ਜੂਨ ਤੋਂ ਹੋਵੇਗਾ ਵਾਧਾ


Link [2022-05-27 03:58:31]



ਨਵੀਂ ਦਿੱਲੀ, 26 ਮਈ

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 1 ਜੂਨ ਤੋਂ ਵੱਖ-ਵੱਖ ਸ਼੍ਰੇਣੀਆਂ ਦੇ ਵਾਹਨਾਂ ਲਈ ਥਰਡ ਪਾਰਟੀ ਮੋਟਰ ਬੀਮਾ ਪ੍ਰੀਮੀਅਮ ਵਧਾ ਦਿੱਤਾ ਹੈ। ਇਸ ਦੇ ਨਾਲ ਹੀ ਕਾਰਾਂ ਅਤੇ ਦੋ ਪਹੀਆ ਵਾਹਨਾਂ ਦੀ ਬੀਮਾ ਵੀ ਵਧਣ ਦੀ ਸੰਭਾਵਨਾ ਹੈ। ਮੰਤਰਾਲੇ ਨੇ ਨੋਟੀਫਾਈ ਕੀਤੀਆਂ ਸੋਧੀਆਂ ਦਰਾਂ ਅਨੁਸਾਰ, 1000 ਸੀਸੀ ਦੀ ਇੰਜਣ ਸਮਰੱਥਾ ਵਾਲੀਆਂ ਪ੍ਰਾਈਵੇਟ ਕਾਰਾਂ ਲਈ ਹੁਣ 2019-20 ਵਿੱਚ 2,072 ਰੁਪਏ ਦੇ ਮੁਕਾਬਲੇ 2,094 ਰੁਪਏ ਦਾ ਪ੍ਰੀਮੀਅਮ ਅਦਾ ਕਰਨਾ ਪਵੇਗਾ। ਇਸੇ ਤਰ੍ਹਾਂ 1,000 ਸੀਸੀ ਅਤੇ 1500 ਸੀਸੀ ਦੇ ਵਿਚਕਾਰ ਇੰਜਣ ਦੀ ਸਮਰੱਥਾ ਵਾਲੀਆਂ ਪ੍ਰਾਈਵੇਟ ਕਾਰਾਂ ਲਈ 3,221 ਰੁਪਏ ਦੇ ਮੁਕਾਬਲੇ 3,416 ਰੁਪਏ ਅਦਾ ਕਰਨੇ ਪੈਣਗੇ, ਜਦਕਿ 1,500 ਸੀਸੀ ਤੋਂ ਵੱਧ ਸਮਰੱਥਾ ਵਾਲੀਆਂ ਕਾਰਾਂ ਦਾ ਪ੍ਰੀਮੀਅਮ 7,897 ਰੁਪਏ ਤੋਂ ਘਟ ਕੇ 7,890 ਰੁਪਏ ਕਰ ਦਿੱਤਾ ਗਿਆ ਹੈ। 150 ਸੀਸੀ ਤੋਂ ਵੱਧ ਪਰ 350 ਸੀਸੀ ਤੋਂ ਘੱਟ ਦੀ ਸਮਰੱਥਾ ਵਾਲੇ ਦੋਪਹੀਆ ਵਾਹਨਾਂ ਲਈ 1,366 ਰੁਪਏ ਦਾ ਪ੍ਰੀਮੀਅਮ ਹੋਵੇਗਾ ਅਤੇ 350 ਸੀਸੀ ਤੋਂ ਵੱਧ ਸਮਰੱਥਾ ਵਾਲੇ ਵਾਹਨਾਂ ਲਈ ਸੋਧਿਆ ਪ੍ਰੀਮੀਅਮ 2,804 ਰੁਪਏ ਹੋਵੇਗਾ।



Most Read

2024-09-20 09:56:29