World >> The Tribune


ਯੂਕੇ: ਲੰਡਨ ਕੌਂਸਲ ’ਚ ਪਹਿਲੀ ਦਲਿਤ ਮਹਿਲਾ ਮੇਅਰ ਦੀ ਚੋਣ


Link [2022-05-26 09:42:27]



ਲੰਡਨ: ਯੂਕੇ ਦੀ ਵਿਰੋਧੀ ਲੇਬਰ ਪਾਰਟੀ ਦੀ ਭਾਰਤੀ ਮੂਲ ਦੀ ਸਿਆਸਤਦਾਨ ਕੌਂਸਲਰ ਮਹਿੰਦਰ ਕੇ. ਮਿੱਢਾ ਨੂੰ ਪੱਛਮੀ ਲੰਡਨ ਵਿੱਚ ਈਲਿੰਗ ਕੌਂਸਲ ਦੀ ਮੇਅਰ ਚੁਣਿਆ ਗਿਆ ਹੈ। ਉਹ ਲੰਡਨ ਵਿੱਚ ਇੱਕ ਕੌਂਸਲ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਤ ਪਹਿਲੀ ਮਹਿਲਾ ਮੇਅਰ ਬਣ ਗਏ ਹਨ। ਮਿੱਢਾ ਨੂੰ ਮੰਗਲਵਾਰ ਕੌਂਸਲ ਦੀ ਮੀਟਿੰਗ ਦੌਰਾਨ ਅਗਲੇ ਸਾਲ 2022-2023 ਦੇ ਕਾਰਜਕਾਲ ਲਈ ਚੁਣਿਆ ਗਿਆ ਹੈ। ਈਲਿੰਗ ਵਿੱਚ ਲੇਬਰ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, ''ਸਾਨੂੰ ਬਹੁਤ ਮਾਣ ਹੈ ਕਿ ਕੌਂਸਲਰ ਮਹਿੰਦਰ ਮਿੱਢਾ ਅਗਲੇ ਸਾਲ ਲਈ ਈਲਿੰਗ ਦੀ ਮੇਅਰ ਚੁਣੀ ਹੈ।'' ਈਲਿੰਗ ਕੌਸਲ ਵਿੱਚ ਡੋਰਮਰਸ ਵੈੱਲਜ਼ ਵਾਰਡ ਤੋਂ 5 ਮਈ ਨੂੰ ਲੇਬਰ ਕੌਂਸਲਰ ਵਜੋਂ ਚੁਣੀ ਗਈ ਮਹਿੰਦਰ ਕੇ. ਮਿਧਾ ਪਹਿਲਾਂ ਕੌਂਸਲ ਦੀ ਡਿਪਟੀ ਮੇਅਰ ਵਜੋਂ ਕੰਮ ਕਰ ਰਹੀ ਸੀ। -ੲੇਪੀ



Most Read

2024-09-19 16:50:37