Breaking News >> News >> The Tribune


ਜੰਮੂ ਕਸ਼ਮੀਰ ਦੇ ਕੁਪਵਾੜਾ ’ਚ ਸੁਰੱਖਿਆ ਦਸਤਿਆਂ ਨੇ ਲਸ਼ਕਰ ਦੇ ਤਿੰਨ ਅਤਿਵਾਦੀ ਮਾਰੇ


Link [2022-05-26 09:42:24]



ਸ੍ਰੀਨਗਰ, 26 ਮਈ

ਸੁਰੱਖਿਆ ਬਲਾਂ ਨੇ ਅੱਜ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਘੁਸਪੈਠ ਨੂੰ ਨਾਕਾਮ ਕਰਦਿਆਂ ਲਸ਼ਕਰ-ਏ-ਤੋਇਬਾ ਦੇ ਤਿੰਨ ਅਤਿਵਾਦੀਆਂ ਨੂੰ ਮਾਰ ਦਿੱਤਾ। ਪੁਲੀਸ ਨੂੰ ਕੁਪਵਾੜਾ ਦੇ ਜੁਮਾਗੁੰਡ ਪਿੰਡ ਵਿੱਚ ਅਤਿਵਾਦੀਆਂ ਦੁਆਰਾ ਘੁਸਪੈਠ ਦੀ ਕੋਸ਼ਿਸ਼ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ। ਇਸ ਦੇ ਆਧਾਰ 'ਤੇ ਫੌਜ ਅਤੇ ਪੁਲੀਸ ਨੇ ਅਤਿਵਾਦੀਆਂ ਨੂੰ ਰੋਕਿਆ। ਇਸ ਦੌਰਾਨ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ 'ਚ ਤਿੰਨ ਅਤਿਵਾਦੀ ਮਾਰੇ ਗਏ। ਉਨ੍ਹਾਂ ਪਾਸੋਂ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।



Most Read

2024-09-20 12:55:22