Breaking News >> News >> The Tribune


ਅਦਾਲਤ ਨੇ ਕੇਰਲ ਦੇ ਸੀਨੀਅਰ ਆਗੂ ਪੀਸੀ ਜਾਰਜ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ


Link [2022-05-26 09:42:24]



ਤਿਰੂਵਨੰਤਪੁਰਮ, 26 ਮਈ

ਕੇਰਲ ਦੇ ਸੀਨੀਅਰ ਨੇਤਾ ਪੀਸੀ ਜਾਰਜ ਨੂੰ ਅੱਜ ਇਥੋਂ ਦੀ ਅਦਾਲਤ ਨੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲੀਸ ਨੇ ਜਾਰਜ ਨੂੰ ਨਫ਼ਰਤੀ ਭਾਸ਼ਨ ਦੇ ਮਾਮਲੇ ਵਿੱਚ ਉਸ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਮੈਜਿਸਟ੍ਰੇਟ ਅਦਾਲਤ ਨੇ ਬੁੱਧਵਾਰ ਨੂੰ ਜਾਰਜ ਨੂੰ ਦਿੱਤੀ ਗਈ ਜ਼ਮਾਨਤ ਨੂੰ ਰੱਦ ਕਰ ਦਿੱਤਾ ਸੀ। ਪੁਲੀਸ ਨੇ ਦੋਸ਼ ਲਾਇਆ ਸੀ ਕਿ 1 ਮਈ ਨੂੰ ਜ਼ਮਾਨਤ 'ਤੇ ਰਿਹਾਅ ਹੋਏ ਸੀਨੀਅਰ ਆਗੂ ਨੇ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ।



Most Read

2024-09-20 12:47:49