Breaking News >> News >> The Tribune


ਯੂਪੀ: ਜਯੰਤ ਚੌਧਰੀ ਰਾਜ ਸਭਾ ਲਈ ਸਪਾ-ਆਰਐੱਲਡੀ ਦੇ ਸਾਂਝੇ ਉਮੀਦਵਾਰ


Link [2022-05-26 09:42:24]



ਲਖਨਊ, 26 ਮਈ

ਰਾਸ਼ਟਰੀ ਲੋਕ ਦਲ (ਆਰਐੱਲਡੀ) ਦੇ ਮੁਖੀ ਜਯੰਤ ਚੌਧਰੀ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ ਲਈ ਸਮਾਜਵਾਦੀ ਪਾਰਟੀ (ਸਪਾ) ਅਤੇ ਆਰਐੱਲਡੀ ਦੇ ਸਾਂਝੇ ਉਮੀਦਵਾਰ ਹੋਣਗੇ। ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਪੱਤਰਕਾਰਾਂ ਨੂੰ ਦੱਸਿਆ ਕਿ ਆਰਐੱਲਡੀ ਪ੍ਰਧਾਨ ਜਯੰਤ ਚੌਧਰੀ ਰਾਜ ਸਭਾ ਚੋਣਾਂ ਵਿੱਚ ਸਪਾ ਅਤੇ ਆਰਐਲਡੀ ਦੇ ਸਾਂਝੇ ਉਮੀਦਵਾਰ ਹੋਣਗੇ। ਇਸ ਤੋਂ ਪਹਿਲਾਂ ਇਹ ਜਾਣਕਾਰੀ ਸਪਾ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਵੀ ਦਿੱਤੀ ਗਈ ਸੀ। ਸਪਾ ਨਾਲ ਸਬੰਧਤ ਰਾਸ਼ਟਰੀ ਲੋਕ ਦਲ ਨੇ ਹਾਲ ਹੀ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਸਪਾ ਨਾਲ ਗਠਜੋੜ ਵਿੱਚ ਲੜੀਆਂ ਸਨ ਅਤੇ ਅੱਠ ਸੀਟਾਂ ਜਿੱਤੀਆਂ ਸਨ।



Most Read

2024-09-20 09:48:57