Breaking News >> News >> The Tribune


ਮਲਾਲੀ ਮਸਜਿਦ ਵਿਵਾਦ: ਪ੍ਰਸ਼ਾਸਨ ਵੱਲੋਂ ਪਾਬੰਦੀਆਂ ਦੇ ਹੁਕਮ


Link [2022-05-26 09:42:24]



ਦਕਸ਼ਿਨ ਕੰਨੜਾ, 25 ਮਈ

ਮੰਗਲੁਰੂ ਸ਼ਹਿਰ ਨੇੜੇ ਸਥਿਤ ਮਲਾਲੀ ਮਸਜਿਦ ਨੇੜਲੇ ਇਲਾਕਿਆਂ ਵਿਚ ਦਕਸ਼ਿਨ ਕੰਨੜਾ ਜ਼ਿਲ੍ਹਾ ਪ੍ਰਸ਼ਾਸਨ ਨੇ ਪਾਬੰਦੀਆਂ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਮਸਜਿਦ ਦੀ ਮੁਰੰਮਤ ਦੌਰਾਨ 21 ਅਪਰੈਲ ਨੂੰ ਇੱਥੇ ਮੰਦਰ ਦਾ ਢਾਂਚਾ ਲੱਭਿਆ ਸੀ। ਇਸ ਤੋਂ ਬਾਅਦ ਅਦਾਲਤ ਨੇ ਮਸਜਿਦ ਦੀ ਕਮੇਟੀ ਨੂੰ ਕੰਮ ਰੋਕਣ ਦੇ ਹੁਕਮ ਦਿੱਤੇ ਸਨ। ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨਾਂ ਨੇ ਫ਼ੈਸਲਾ ਕੀਤਾ ਸੀ ਕਿ 'ਮਸਜਿਦ ਪਿਛਲੀ ਸੱਚਾਈ ਬਾਰੇ ਉਹ ਰਵਾਇਤੀ ਢੰਗ ਨਾਲ ਪਤਾ ਲਾਉਣਗੇ।' ਕਰਨਾਟਕ ਵਿਚ ਪੁਜਾਰੀਆਂ ਨੂੰ ਸੱਦ ਕੇ ਪੀੜ੍ਹੀਆਂ ਦੇ ਇਤਿਹਾਸ ਬਾਰੇ ਪੁੱਛਿਆ ਜਾਂਦਾ ਹੈ। ਇਸ ਲਈ ਅੱਜ ਦੀ ਤਰੀਕ ਤੈਅ ਕੀਤੀ ਗਈ ਸੀ। ਇਸ ਦੇ ਮੱਦੇਨਜ਼ਰ ਮੰਗਲੁਰੂ ਦੇ ਕਮਿਸ਼ਨਰ ਐੱਨ. ਸ਼ਸ਼ੀ ਕੁਮਾਰ ਨੇ ਅੱਜ ਮਸਜਿਦ ਨੇੜਲੇ ਇਲਾਕਿਆਂ ਵਿਚ ਪਾਬੰਦੀਆਂ ਲਾ ਦਿੱਤੀਆਂ। ਸੂਤਰਾਂ ਮੁਤਾਬਕ ਜੇਕਰ ਪੁਜਾਰੀ ਕਹਿ ਦਿੰਦਾ ਹੈ ਕਿ ਇੱਥੇ ਪਹਿਲਾਂ ਮੰਦਰ ਸੀ ਤਾਂ ਸਥਿਤੀ ਵਿਗੜ ਸਕਦੀ ਹੈ। ਹਿੰਦੂ ਕਾਰਕੁਨ ਅਜਿਹਾ ਹੋਣ 'ਤੇ ਕਾਨੂੰਨੀ ਰਾਹ ਲੈ ਸਕਦੇ ਹਨ ਤੇ ਮਸਜਿਦ ਉਤੇ ਦਾਅਵਾ ਕਰ ਸਕਦੇ ਹਨ। ਪ੍ਰਸ਼ਾਸਨ ਲਈ ਅਜਿਹੀ ਸਥਿਤੀ ਚੁਣੌਤੀ ਬਣ ਸਕਦੀ ਹੈ। ਮਲਾਲੀ ਕਸਬਾ ਮੰਗਲੁਰੂ ਦੇ ਨੇੜੇ ਹੀ ਹੈ ਤੇ ਫ਼ਿਰਕੂ ਪੱਖ ਤੋਂ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। -ਆਈਏਐੱਨਐੱਸ



Most Read

2024-09-20 12:50:01