Breaking News >> News >> The Tribune


ਸਾਈਬਰ ਹਮਲੇ ਕਾਰਨ ‘ਸਪਾਈਸਜੈੱਟ’ ਦੀਆਂ ਉਡਾਣਾਂ ’ਤੇ ਅਸਰ


Link [2022-05-26 09:42:24]



ਨਵੀਂ ਦਿੱਲੀ: ਸਾਈਬਰ ਹਮਲੇ ਕਾਰਨ ਮੰਗਲਵਾਰ ਰਾਤ 'ਸਪਾਈਸਜੈੱਟ' ਦੀਆਂ ਕਈ ਉਡਾਣਾਂ ਮਿੱਥੇ ਸਮੇਂ ਤੋਂ ਪੱਛੜ ਗਈਆਂ। 'ਰੈਨਸਮਵੇਅਰ' ਹਮਲੇ ਕਾਰਨ ਕੁਝ ਉਡਾਣਾਂ ਰੱਦ ਵੀ ਕਰਨੀਆਂ ਪਈਆਂ। ਇਕ ਬਿਆਨ ਵਿਚ ਏਅਰਲਾਈਨ ਨੇ ਕਿਹਾ ਕਿ ਆਈਟੀ ਟੀਮ ਨੇ ਸਥਿਤੀ 'ਤੇ ਕਾਬੂ ਪਾ ਲਿਆ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਹਵਾਈ ਅੱਡਿਆਂ 'ਤੇ ਰਾਤ ਦੀਆਂ ਉਡਾਣਾਂ ਸਬੰਧੀ ਕੁਝ ਪਾਬੰਦੀਆਂ ਹਨ, ਉਨ੍ਹਾਂ 'ਤੇ ਉਡਾਣਾਂ ਨੂੰ ਰੱਦ ਕਰਨਾ ਪਿਆ। ਸਪਾਈਸਜੈੱਟ ਨੇ ਕਿਹਾ ਕਿ ਇਸ ਮੁੱਦੇ ਉਤੇ ਮਾਹਿਰਾਂ ਤੇ ਸਾਈਬਰ ਅਪਰਾਧ ਅਥਾਰਿਟੀ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਫ਼ਿਲਹਾਲ ਉਡਾਣਾਂ ਆਮ ਵਾਂਗ ਚੱਲ ਰਹੀਆਂ ਹਨ। -ਪੀਟੀਆਈ



Most Read

2024-09-20 13:02:39