Breaking News >> News >> The Tribune


ਭਾਰਤੀ ਅਧਿਕਾਰੀ ਨੂੰ ਡਬਲਿਊਟੀਓ ’ਚ ਤਕਨੀਕੀ ਕਮੇਟੀ ਦੀ ਕਮਾਨ


Link [2022-05-26 09:42:24]



ਨਵੀਂ ਦਿੱਲੀ: ਕਰੀਬ ਦਸ ਸਾਲਾਂ ਬਾਅਦ ਭਾਰਤ ਸਰਕਾਰ ਦੇ ਇਕ ਅਧਿਕਾਰੀ ਨੂੰ ਵਿਸ਼ਵ ਵਪਾਰ ਸੰਗਠਨ ਦੀ ਤਕਨੀਕੀ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਭਾਰਤੀ ਅਧਿਕਾਰੀ ਅਨਵਰ ਹੁਸੈਨ ਸ਼ੈਕ ਨੂੰ ਡਬਲਿਊਟੀਓ ਦੀ ਵਪਾਰ 'ਚ ਤਕਨੀਕੀ ਅੜਿੱਕਿਆਂ ਬਾਰੇ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਇਸ ਕਮੇਟੀ ਦੀ ਪ੍ਰਧਾਨਗੀ ਮੈਕਸੀਕੋ ਦੇ ਅਧਿਕਾਰੀ ਕੋਲ ਸੀ। ਹੁਸੈਨ ਇਸ ਵਾਲੇ ਜਨੇਵਾ ਸਥਿਤ ਸੰਗਠਨ ਦੇ ਦਫ਼ਤਰ 'ਚ ਭਾਰਤ ਦੇ ਸਥਾਈ ਮਿਸ਼ਨ ਵਿਚ ਤਾਇਨਾਤ ਹਨ। ਇਹ ਕਮੇਟੀ ਵਪਾਰ ਨਾਲ ਜੁੜੇ ਤਕਨੀਕੀ ਨੇਮਾਂ, ਮਿਆਰ ਤੇ ਮੁਲਾਂਕਣ ਸਬੰਧੀ ਪ੍ਰਕਿਰਿਆ ਦੀ ਨਿਗਰਾਨੀ ਕਰਦੀ ਹੈ ਤੇ ਪਾਲਣਾ ਯਕੀਨੀ ਬਣਾਉਂਦੀ ਹੈ। -ਪੀਟੀਆਈ



Most Read

2024-09-19 14:32:20