Breaking News >> News >> The Tribune


ਗਿਆਨਵਾਪੀ ਮਾਮਲਾ: ਸ਼ਿਵਲਿੰਗ ਪੂਜਾ ਬਾਰੇ ਪਟੀਸ਼ਨ ਫਾਸਟ-ਟਰੈਕ ਅਦਾਲਤ ਹਵਾਲੇ


Link [2022-05-26 09:42:24]



ਵਾਰਾਨਸੀ: ਗਿਆਨਵਾਪੀ ਮਸਜਿਦ ਕੰਪਲੈਕਸ ਵਿਚ 'ਸ਼ਿਵਲਿੰਗ' ਮਿਲਣ ਦੇ ਦਾਅਵਿਆਂ ਦਰਮਿਆਨ ਅੱਜ ਇੱਥੇ ਜ਼ਿਲ੍ਹਾ ਅਦਾਲਤ ਵਿਚ ਇਕ ਪਟੀਸ਼ਨ ਦਾਇਰ ਕਰ ਕੇ ਪੂਜਾ ਕਰਨ ਦੀ ਇਜਾਜ਼ਤ ਮੰਗੀ ਗਈ ਹੈ। ਪਟੀਸ਼ਨਕਰਤਾ ਨੇ ਅਰਜ਼ੀ ਵਿਚ ਕਿਹਾ ਹੈ ਕਿ 'ਸ਼ਿਵਲਿੰਗ' ਦੀ ਪੂਜਾ ਦੀ ਆਗਿਆ ਦਿੱਤੀ ਜਾਵੇ। ਮਸਜਿਦ ਦੇ ਵੀਡੀਓਗ੍ਰਾਫੀ ਸਰਵੇਖਣ ਵਿਚ 'ਸ਼ਿਵਲਿੰਗ' ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਜ਼ਿਲ੍ਹਾ ਅਦਾਲਤ ਨੇ ਇਹ ਪਟੀਸ਼ਨ ਫਾਸਟ ਟਰੈਕ ਕੋਰਟ ਦੇ ਹਵਾਲੇ ਕਰ ਦਿੱਤੀ ਹੈ। ਹੁਣ ਇਸ 'ਤੇ ਸੁਣਵਾਈ 30 ਮਈ ਨੂੰ ਹੋਵੇਗੀ। ਇਹ ਪਟੀਸ਼ਨ ਵਿਸ਼ਵ ਵੈਦਿਕ ਸਨਾਤਨ ਸੰਘ ਵੱਲੋਂ ਦਾਖਲ ਕੀਤੀ ਗਈ ਹੈ। ਸੰਘ ਦੇ ਪ੍ਰਧਾਨ ਜਿਤੇਂਦਰ ਸਿੰਘ ਬਿਸੇਨ ਦੀ ਪਤਨੀ ਕਿਰਨ ਸਿੰਘ ਵੱਲੋਂ ਦਾਇਰ ਪਟੀਸ਼ਨ ਵਿਚ ਮੰਗ ਕੀਤੀ ਗਈ ਹੈ ਕਿ ਮਸਜਿਦ ਕੰਪਲੈਕਸ ਵਿਚ ਮੁਸਲਮਾਨਾਂ ਦਾ ਦਾਖਲਾ ਬੰਦ ਕੀਤਾ ਜਾਵੇ। ਉਨ੍ਹਾਂ ਕੰਪਲੈਕਸ ਸੰਘ ਦੇ ਹਵਾਲੇ ਕਰਨ ਤੇ ਸ਼ਿਵਲਿੰਗ ਪੂਜਾ ਦੀ ਇਜਾਜ਼ਤ ਮੰਗੀ ਹੈ। -ਪੀਟੀਆਈ



Most Read

2024-09-20 12:45:22