ਇਸਲਾਮਾਬਾਦ, 25 ਮਈ
ਪਾਕਿਸਤਾਨ ਨੇ ਅੱਜ ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਅਤਿਵਾਦ ਫੰਡਿੰਗ ਮਾਮਲੇ 'ਚ ਭਾਰਤ ਦੀ ਇੱਕ ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਦੀ ਨਿਖੇਧੀ ਕੀਤੀ ਅਤੇ ਆਖਿਆ ਕਿ ਉਹ ਕਸ਼ਮੀਰੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਉਂਦਾ ਰਹੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਟਵੀਟ ਕੀਤਾ, ''ਭਾਰਤ ਯਾਸੀਨ ਮਲਿਕ ਨੂੰ ਸਰੀਰਕ ਤੌਰ 'ਤੇ ਜੇਲ੍ਹ ਵਿੱਚ ਕੈਦ ਕਰ ਸਕਦਾ ਹੈ ਪਰ ਉਸ ਵੱਲੋਂ ਆਜ਼ਾਦੀ ਸਬੰਧੀ ਦਿੱਤੇ ਵਿਚਾਰਾਂ ਨੂੰ ਨਹੀਂ।'' ਟਵੀਟ ਵਿੱਚ ਉਨ੍ਹਾਂ ਕਿਹਾ, ''ਪਾਕਿਸਤਾਨ ਕਸ਼ਮੀਰੀ ਭੈਣਾਂ-ਭਰਾਵਾਂ ਦੇ ਨਾਲ ਖੜ੍ਹਾ ਹੈ ਅਤੇ ਉਨ੍ਹਾਂ ਦੇ ਸੰਘਰਸ਼ ਵਿੱਚ ਹਰ ਸੰਭਵ ਮਦਦ ਮੁਹੱਈਆ ਕਰਵਾਉਂਦਾ ਰਹੇਗਾ।'' ਇਸੇ ਦੌਰਾਨ ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇਸਲਾਮਾਬਾਦ ਵਿੱਚ ਭਾਰਤੀ ਅਧਿਕਾਰੀ ਨੂੰ ਤਲਬ ਕਰਕੇ ਮਲਿਕ ਨੂੰ ਸੁਣਾਏ ਜਾਣ ਦੀ ਸਖਤ ਨਿਖੇਧੀ ਕੀਤੀ ਹੈ। -ਪੀਟੀਆਈ
2024-11-09 12:15:43