Breaking News >> News >> The Tribune


ਜੰਮੂ ਕਸ਼ਮੀਰ ’ਚ ਅਤਿਵਾਦੀਆਂ ਵੱਲੋਂ ਔਰਤ ਦੀ ਹੱਤਿਆ


Link [2022-05-25 23:36:16]



ਸ੍ਰੀਨਗਰ, 25 ਮਈ

ਜੰਮੂ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਅੱਜ ਅਤਿਵਾਦੀਆਂ ਨੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਉਸ ਦੇ ਨਾਬਾਲਗ ਭਤੀਜੇ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕਾ ਦੀ ਸ਼ਨਾਖ਼ਤ ਅਮਰੀਨ ਭੱਟ ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਰਾਤ ਕਰੀਬ 8 ਵਜੇ ਅਤਿਵਾਦੀਆਂ ਨੇ ਖ਼ਜ਼ੀਰ ਮੁਹੰਮਦ ਭੱਟ ਦੀ ਲੜਕੀ ਅਮਰੀਨ ਭੱਟ ਨੂੰ ਉਸ ਦੇ ਘਰ ਵਿਚ ਹੀ ਗੋਲੀ ਮਾਰ ਦਿੱਤੀ। ਉਸ ਨੂੰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੇ ਦਸ ਸਾਲਾ ਭਤੀਜੇ ਦੀ ਬਾਂਹ ਵਿਚ ਗੋਲੀ ਲੱਗੀ ਹੈ। ਇਲਾਕੇ ਨੂੰ ਸੁਰੱਖਿਆ ਬਲਾਂ ਨੇ ਘੇਰਾ ਪਾ ਲਿਆ ਹੈ ਤੇ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ



Most Read

2024-09-20 13:00:58