Breaking News >> News >> The Tribune


ਚੰਦਨ ਲੱਕੜ ਦੇ ਤਸਕਰ ਵੀਰੱਪਨ ਦੇ ਵੱਡੇ ਭਰਾ ਦੀ ਦਿਲ ਦੇ ਦੌਰੇ ਕਾਰਨ ਮੌਤ


Link [2022-05-25 14:32:10]



ਕੋਇੰਬਟੂਰ, 25 ਮਈ

ਚੰਦਨ ਲੱਕੜ ਦੇ ਤਸਕਰ ਵੀਰੱਪਨ ਦੇ ਵੱਡੇ ਭਰਾ ਮਧਿਆਨ ਦੀ ਅੱਜ ਤੜਕੇ ਸਲੇਮ ਦੇ ਸਰਕਾਰੀ ਮੋਹਨ ਕੁਮਾਰਮੰਗਲਮ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਵੀਰੱਪਨ ਨੂੰ ਮੁਕਾਬਲੇ 'ਚ 2004 ਵਿੱਚ ਮਾਰ ਦਿੱਤਾ ਗਿਆ ਸੀ। 80 ਸਾਲ ਦੇ ਮਧਿਆਨ ਨੂੰ ਸਲੇਮ ਸੈਂਟਰਲ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 1 ਮਈ ਨੂੰ ਛਾਤੀ ਵਿੱਚ ਗੰਭੀਰ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਅਦਾਲਤ ਨੇ ਉਸ ਨੂੰ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਉਹ 34 ਸਾਲਾਂ ਤੋਂ ਜੇਲ੍ਹ ਵਿੱਚ ਸੀ। ਉਹ ਕਤਲ ਦੇ ਕੇਸ ਵਿੱਚ ਮੈਸੂਰ ਵਿੱਚ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਸੀ ਉਸ ਦੇ ਪਰਿਵਾਰ ਵਿੱਚ ਪਤਨੀ ਹੈ।



Most Read

2024-09-20 12:51:19