Breaking News >> News >> The Tribune


ਜੰਮੂ ਕਸ਼ਮੀਰ: ਸਿਹਤ ਕਰਮੀਆਂ ਵੱਲੋਂ ਕਲਮ ਛੋੜ ਹੜਤਾਲ


Link [2022-05-25 14:32:10]



ਜੰਮੂ, 24 ਮਈ

ਜੰਮੂ ਖੇਤਰ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਦੇ ਸਿਹਤ ਮੁਲਾਜ਼ਮਾਂ ਨੇ ਚਾਰ ਸਾਲ ਤੋਂ ਡੀਪੀਸੀ ਦੀ ਮੀਟਿੰਗ ਨਾ ਬੁਲਾਉਣ ਸਣੇ ਹੋਰ ਮੰਗਾਂ ਦੀ ਪੂਰਤੀ ਲਈ ਤਿੰਨ ਘੰਟੇ ਤੱਕ ਕਲਮ ਛੋੜ ਹੜਤਾਲ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਕਰਮਚਾਰੀਆਂ ਨੇ ਸਵੇਰੇ 10 ਵਜੇ ਹੜਤਾਲ ਸ਼ੁਰੂ ਕਰ ਦਿੱਤੀ ਸੀ, ਜਿਸ ਕਾਰਨ ਓਪੀਡੀ ਦੇ ਨਾਲ-ਨਾਲ ਹੋਰ ਸਰਜਰੀ ਨਾਲ ਸਬੰਧਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਐਮਰਜੈਂਸੀ ਸੇਵਾਵਾਂ 'ਤੇ ਇਸ ਹੜਤਾਲ ਦਾ ਕੋਈ ਅਸਰ ਨਹੀਂ ਪਿਆ। ਜੰਮੂ ਕਸ਼ਮੀਰ ਦੇ ਮੈਡੀਕਲ ਕਰਮਚਾਰੀ ਫੈਡਰੇਸ਼ਨ ਦੇ ਪ੍ਰਧਾਨ ਸੁਸ਼ੀਲ ਸੂਦਨ ਨੇ ਹੜਤਾਲ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਦੱਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਉਨ੍ਹਾਂ ਸ਼ਾਤੀਪੂਰਵਕ ਤਰੀਕੇ ਨਾਲ ਆਪਣੀਆਂ ਮੰਗਾਂ ਉਠਾਈਆਂ ਹਨ ਪਰ ਇਨ੍ਹਾਂ ਦੀ ਪੂਰਤੀ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ,'' ਸਾਡੀਆਂ ਮੰਗਾਂ ਜਾਇਜ਼ ਹਨ,ਜਿਨ੍ਹਾਂ 'ਤੇ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਹੈ।'' -ਪੀਟੀਆਈ



Most Read

2024-09-20 12:59:04