World >> The Tribune


ਅਮਰੀਕਾ: ਨਿੱਜਤਾ ਦੀ ਉਲੰਘਣਾ ਦੇ ਮਾਮਲੇ ’ਚ ਜ਼ੁਕਰਬਰਗ ਖ਼ਿਲਾਫ਼ ਮੁਕੱਦਮਾ


Link [2022-05-25 09:30:46]



ਵਾਸ਼ਿੰਗਟਨ, 24 ਮਈ

ਡਿਸਟ੍ਰਿਕਟ ਆਫ ਕੋਲੰਬੀਆ (ਡੀਸੀ) ਨੇ ਮੇਟਾ ਦੇ ਮੁਖੀ ਮਾਰਕ ਜ਼ੁਕਰਬਰਗ ਖ਼ਿਲਾਫ਼ ਮੁਕੱਦਮਾ ਦਾਇਰ ਕਰਕੇ ਉਨ੍ਹਾਂ ਨੂੰ ਕੈਂਬ੍ਰਿਜ ਐਨਾਲਿਟਿਕਾ ਘਪਲੇ ਵਿੱਚ ਨਿੱਜੀ ਤੌਰ 'ਤੇ ਜ਼ਿੰਮੇਵਾਰ ਠਹਿਰਾਉਣ ਦੀ ਮੰਗ ਕੀਤੀ ਹੈ। ਲੱਖਾਂ ਫੇਸਬੁੱਕ ਉਪਭੋਗਤਾਵਾਂ ਦੇ ਨਿੱਜੀ ਡੇਟਾ ਦੀ ਨਿੱਜਤਾ ਦੀ ਉਲੰਘਣਾ ਦੇ ਇਸ ਮਾਮਲੇ ਨੂੰ ਵੱਡਾ ਕਾਰਪੋਰੇਟ ਅਤੇ ਸਿਆਸੀ ਘਪਲਾ ਕਿਹਾ ਜਾ ਰਿਹਾ ਹੈ। ਡੀਸੀ ਦੇ ਅਟਾਰਨੀ ਜਨਰਲ ਕਾਰਲ ਰੇਸੀਨ ਨੇ ਡੀਸੀ ਸੁਪੀਰੀਅਰ ਕੋਰਟ ਵਿੱਚ ਜ਼ੁਕਰਬਰਗ ਵਿਰੁੱਧ ਸਿਵਲ ਮੁਕੱਦਮਾ ਦਾਇਰ ਕੀਤਾ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜ਼ੁਕਰਬਰਗ ਕੰਪਨੀ ਦੇ ਮਹੱਤਵਪੂਰਨ ਫੈਸਲਿਆਂ ਵਿਚ ਸਿੱਧੇ ਤੌਰ 'ਤੇ ਸ਼ਾਮਲ ਸੀ ਅਤੇ ਉਪਭੋਗਤਾਵਾਂ ਦੇ ਡੇਟਾ ਨੂੰ ਸਾਂਝਾ ਕਰਨ ਦੇ ਸੰਭਾਵੀ ਖ਼ਤਰਿਆਂ ਤੋਂ ਜਾਣੂ ਸੀ, ਜਿਵੇਂ ਕਿ ਕੈਂਬ੍ਰਿਜ ਐਨਾਲਿਟਿਕਾ ਕੰਪਨੀ ਦੇ ਮਾਮਲੇ ਵਿਚ। ਇਸ ਵਿਚ ਕਿਹਾ ਗਿਆ ਹੈ ਕਿ ਕੰਪਨੀ ਨੇ ਘੱਟੋ-ਘੱਟ 8 ਕਰੋੜ 70 ਲੱਖ ਫੇਸਬੁੱਕ ਉਪਭੋਗਤਾਵਾਂ ਦਾ ਡਾਟਾ ਉਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਇਕੱਠਾ ਕੀਤਾ ਅਤੇ ਅਮਰੀਕਾ ਵਿਚ 2016 ਦੇ ਰਾਸ਼ਟਰਪਤੀ ਚੋਣ ਨੂੰ ਕਥਿਤ ਤੌਰ 'ਤੇ ਪ੍ਰਭਾਵਿਤ ਕਰਨ ਲਈ ਇਸ ਦੀ ਵਰਤੋਂ ਕੀਤੀ। ਮੇਟਾ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ।



Most Read

2024-09-19 16:50:32