World >> The Tribune


ਭਾਰਤੀ ਮੂਲ ਦੇ ਬੱਚੇ ਦੀ ਸਕੂਲ ਵਿੱਚ ਕੁੱਟਮਾਰ ਤੋਂ ਭਾਰਤੀ-ਅਮਰੀਕੀ ਸੰਸਦ ਮੈਂਬਰ ਫਿਕਰਮੰਦ


Link [2022-05-25 09:30:46]



ਵਾਸ਼ਿੰਗਟਨ, 24 ਮਈ

ਅਮਰੀਕੀ ਸੰਸਦ ਦੇ ਚਾਰੋਂ ਭਾਰਤੀ-ਅਮਰੀਕੀ ਮੈਂਬਰਾਂ ਨੇ ਟੈਕਸਾਸ ਦੇ ਸਕੂਲ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਕੁੱਟਮਾਰ ਦੀ ਤਾਜ਼ਾ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰਾਂ ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਾਮੂਰਤੀ ਅਤੇ ਪ੍ਰਮਿਲਾ ਜਯਾਪਾਲ ਨੇ ਸਾਂਝੇ ਬਿਆਨ 'ਚ ਕਿਹਾ ਕਿ ਕੋਪੈਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ (ਸੀਆਈਐੱਸਡੀ) ਦੇ ਕੋਪੈਲ ਮਿਡਲ ਸਕੂਲ ਨੌਰਥ 'ਚ ਵਾਪਰੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਹ ਇਹ ਪੱਤਰ ਲਿਖ ਰਹੇ ਹਨ। 'ਜਿਵੇਂ ਕਿ ਤੁਸੀਂ ਜਾਣਦੇ ਹੋ ਘਟਨਾ ਦੀ ਵੀਡੀਓ ਵਿਆਪਕ ਪੱਧਰ 'ਤੇ ਨਸ਼ਰ ਹੋਈ ਹੈ ਜਿਸ ਵਿੱਚ 14 ਸਾਲ ਦੇ ਬੱਚੇ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਕੁਸ਼ਤੀ ਦੇ ਕਥਿਤ ਦਾਅ ਕਾਰਨ ਉਸ ਦਾ ਦਮ ਘੁੱਟਦਾ ਵੀ ਨਜ਼ਰ ਆ ਰਿਹਾ ਹੈ।' ਉਨ੍ਹਾਂ ਕਿਹਾ ਕਿ ਵੀਡੀਓ ਕਾਰਨ ਭਾਰਤੀ-ਅਮਰੀਕੀ ਭਾਈਚਾਰੇ 'ਚ ਗੁੱਸਾ ਹੈ। ਇਹ ਚਿੱਠੀ ਸੀਆਈਐੱਸਡੀ ਦੇ ਬ੍ਰੈਡ ਹੰਟ ਅਤੇ ਸਕੂਲ ਦੇ ਪ੍ਰਿੰਸੀਪਲ ਗ੍ਰੇਗ ਐਕਸਲਸਨ ਨੂੰ ਲਿਖੀ ਗਈ ਹੈ। ਇਹ ਪਹਿਲੀ ਵਾਰ ਹੈ ਕਿ ਸਾਰੇ ਚਾਰੋਂ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਸਾਂਝੇ ਤੌਰ 'ਤੇ ਕੋਈ ਚਿੱਠੀ ਲਿਖੀ ਹੈ। -ਪੀਟੀਆਈ



Most Read

2024-09-19 16:50:09