World >> The Tribune


ਅਮਰੀਕਾ ’ਚ ਭਾਰਤੀ ਵਿਦਿਆਰਥੀ ਦੀ ਕੁੱਟਮਾਰ: ਭਾਰਤੀ ਮੂਲ ਦੇ ਚਾਰੇ ਸੰਸਦ ਮੈਂਬਰਾਂ ਨੇ ਚਿੰਤਾ ਪ੍ਰਗਟਾਈ


Link [2022-05-25 09:30:46]



ਵਾਸ਼ਿੰਗਟਨ, 24 ਮਈ

ਮੌਜੂਦਾ ਅਮਰੀਕੀ ਸੰਸਦ ਦੇ ਚਾਰੋਂ ਭਾਰਤੀ-ਅਮਰੀਕੀ ਮੈਂਬਰਾਂ ਨੇ ਟੈਕਸਾਸ ਦੇ ਸਕੂਲ ਵਿਚ ਭਾਰਤੀ ਮੂਲ ਦੇ ਵਿਦਿਆਰਥੀ ਨਾਲ ਦੁਰਵਿਵਹਾਰ ਦੀ ਤਾਜ਼ਾ ਘਟਨਾ 'ਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਭਾਰਤੀ ਅਮਰੀਕੀ ਸੰਸਦ ਮੈਂਬਰ ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਨਮੂਰਤੀ ਅਤੇ ਪ੍ਰਮਿਲਾ ਜੈਪਾਲ ਨੇ ਸਾਂਝੇ ਬਿਆਨ 'ਚ ਕਿਹਾ, 'ਅਸੀਂ 'ਕੋਪੇਲ ਇੰਡੀਪੈਂਡੈਂਟ ਸਕੂਲ ਡਿਸਟ੍ਰਿਕਟ' (ਸੀਆਈਐੱਸਡੀ) ਦੇ 'ਕੋਪੇਲ ਮਿਡਲ ਸਕੂਲ ਨਾਰਥ' 'ਚ ਹਾਲ ਹੀ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਅਸੀਂ ਆਪਣੀ ਚਿੰਤਾ ਪ੍ਰਗਟ ਕਰਨ ਲਈ ਇਹ ਪੱਤਰ ਲਿਖ ਰਹੇ ਹਾਂ।ਜਿਵੇਂ ਕਿ ਤੁਸੀਂ ਜਾਣਦੇ ਹੋ ਘਟਨਾ ਦੀ ਵਿਆਪਕ ਤੌਰ 'ਤੇ ਪ੍ਰਸਾਰਿਤ ਕੀਤੀ ਗਈ ਵੀਡੀਓ ਵਿੱਚ 14 ਸਾਲਾ ਬੱਚੇ ਨੂੰ ਕੁੱਟਿਆ ਜਾ ਰਿਹਾ ਹੈ ਤੇ ਕੁਸ਼ਤੀ ਦੇ ਕਥਿਤ ਦਾਅ ਕਾਰਨ ਉਸ ਦਾ ਦਮ ਘੁੱਟਿਆ ਨਜ਼ਰ ਆ ਰਿਹਾ ਹੈ।' ਇਹ ਪਹਿਲੀ ਵਾਰ ਹੈ ਜਦੋਂ ਚਾਰ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਨੇ ਸਾਂਝੇ ਤੌਰ 'ਤੇ ਇੱਕ ਪੱਤਰ ਲਿਖਿਆ ਹੈ।



Most Read

2024-09-19 16:51:49