Sport >> The Tribune


ਪ੍ਰਧਾਨ ਮੰਤਰੀ ਵੱਲੋਂ ਥੌਮਸ ਕੱਪ ਜੇਤੂ ਖਿਡਾਰੀਆਂ ਨਾਲ ਮੁਲਾਕਾਤ


Link [2022-05-25 09:30:42]



ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਥੌਮਸ ਕੱਪ ਬੈਡਮਿੰਟਨ ਟੂਰਨਾਮੈਂਟ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਪ੍ਰਧਾਨ ਮੰਤਰੀ ਨੇ ਬੈਂਕਾਕ ਵਿੱਚ ਵੱਕਾਰੀ ਟੂਰਨਾਮੈਂਟ ਵਿੱਚ ਇਤਿਹਾਸਕ ਜਿੱਤ ਮਗਰੋਂ ਖਿਡਾਰੀਆਂ ਨੂੰ ਟੈਲੀਫੋਨ 'ਤੇ ਵਧਾਈ ਦੇਣ ਦੇ ਕੁਝ ਦਿਨ ਬਾਅਦ ਬੈਡਮਿੰਟਨ ਟੀਮ ਦੇ ਮੈਂਬਰਾਂ ਨੂੰ ਮਿਲ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਹੈ। ਟੀਮ ਵਿੱਚ ਮਹਿਲਾ ਊਬਰ ਕੱਪ ਟੀਮ ਦੀਆਂ ਖਿਡਾਰਨਾਂ ਵੀ ਸ਼ਾਮਲ ਸਨ। ਸ੍ਰੀ ਮੋਦੀ ਨੇ ਕਿਹਾ, ''ਮੈਂ ਦੇਸ਼ ਵੱਲੋਂ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ। ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਤੁਸੀਂ ਕਰ ਦਿਖਾਇਆ ਹੈ। ਇੱਕ ਦੌਰ ਸੀ ਜਦੋਂ ਅਸੀਂ ਇਨ੍ਹਾਂ ਟੂਰਨਾਮੈਂਟਾਂ ਵਿੱਚ ਇੰਨੇ ਪਿੱਛੇ ਸੀ ਕਿ ਇੱਥੇ ਕਿਸੇ ਨੂੰ ਪਤਾ ਨਹੀਂ ਲੱਗਦਾ ਸੀ।'' ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦਹਾਕਿਆਂ ਮਗਰੋਂ ਟੂਰਨਾਮੈਂਟ ਵਿੱਚ ਝੰਡਾ ਲਹਿਰਾਉਣ ਵਿੱਚ ਸਫਲ ਹੋਇਆ ਹੈ ਅਤੇ ਇਹ ਕੋਈ ਛੋਟੀ ਪ੍ਰਾਪਤੀ ਨਹੀਂ ਹੈ। ਪਹਿਲਾਂ ਲੋਕਾਂ ਨੇ ਕਦੀ ਇਨ੍ਹਾਂ ਟੂਰਨਾਮੈਂਟਾਂ ਵੱਲ ਧਿਆਨ ਨਹੀਂ ਦਿੱਤਾ ਪਰ ਥੌਮਸ ਕੱਪ ਜਿੱਤਣ ਮਗਰੋਂ ਦੇਸ਼ਵਾਸੀਆਂ ਨੇ ਟੀਮ ਅਤੇ ਬੈਡਮਿੰਟਨ ਦੀ ਖੇਡ ਵੱਲ ਗੌਰ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ''ਹਾਂ, ਅਸੀਂ ਕਰ ਸਕਦੇ ਹਾਂ'' ਦਾ ਰਵੱਈਆ ਅੱਜ ਦੇਸ਼ ਦੀ ਨਵੀਂ ਤਾਕਤ ਬਣ ਗਿਆ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਖਿਡਾਰੀਆਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ। ਪ੍ਰਧਾਨ ਮੰਤਰੀ ਨੂੰ ਮਿਲਣ ਵਾਲੇ ਖ਼ਿਡਾਰੀਆਂ ਵਿੱਚ ਕਿਦਾਂਬੀ ਸ੍ਰੀਕਾਂਤ, ਲਕਸ਼ੈ ਸੇਨ, ਸਾਤਵਿਕਸਾਈਰਾਜ ਰੰਕੀਰੈੱਡੀ, ਉੱਨਤੀ ਹੁੱਡਾ ਤੋਂ ਇਲਾਵਾ ਕੋਚ ਪੁਲੇਲਾ ਗੋਪੀਚੰਦ ਵੀ ਸ਼ਾਮਲ ਸਨ। -ਪੀਟੀਆਈ



Most Read

2024-09-20 01:05:02