Sport >> The Tribune


ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਡਰਾਅ; ਮਲੇਸ਼ੀਆ ਤੇ ਦੱਖਣੀ ਕੋਰੀਆ ਵੱਲੋਂ ਜੇਤੂ ਸ਼ੁਰੂਆਤ


Link [2022-05-25 09:30:42]



ਜਕਾਰਤਾ, 23 ਮਈ

ਰਵਾਇਤੀ ਵਿਰੋਧੀ ਭਾਰਤ ਤੇ ਪਾਕਿਸਤਾਨ ਨੇ ਅੱਜ ਇਥੇ ਏਸ਼ੀਆ ਕੱਪ ਹਾਕੀ ਦਾ ਆਪਣਾ ਪਹਿਲਾ ਮੈਚ 1-1 ਨਾਲ ਡਰਾਅ ਖੇਡਿਆ। ਭਾਰਤ ਲਈ ਸੇਵਲਮ ਕਾਰਤੀ ਨੇ ਮੈਚ ਦੇ 8ਵੇਂ ਮਿੰਟ ਵਿੱਚ ਟੀਮ ਨੂੰ ਮਿਲੇ ਦੂਜੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਤਬਦੀਲ ਕਰਕੇ 1-0 ਦੀ ਲੀਡ ਦਿਵਾਈ। ਮੈਚ ਖ਼ਤਮ ਹੋਣ ਤੋਂ ਦੋ ਮਿੰਟ ਪਹਿਲਾਂ ਪਾਕਿਸਤਾਨ ਲਈ ਰਾਣਾ ਅਬਦੁਲ ਨੇ ਗੋਲ ਕਰਕੇ ਮੈਚ ਡਰਾਅ ਕਰਵਾ ਦਿੱਤਾ। ਇਸ ਤੋਂ ਪਹਿਲਾਂ ਏਸ਼ੀਆ ਕੱਪ ਹਾਕੀ ਦੇ ਅੱਜ ਪਹਿਲੇ ਦਿਨ ਜੀਬੀਕੇ ਏਰੀਨਾ ਵਿਚ ਮਲੇਸ਼ੀਆ ਤੇ ਦੱਖਣੀ ਕੋਰੀਆ ਨੇ ਜੇਤੂ ਸ਼ੁਰੂਆਤ ਕੀਤੀ ਹੈ। ਮਲੇਸ਼ੀਆ ਨੇ ਓਮਾਨ ਨੂੰ 7-0 ਜਦਕਿ ਦੱਖਣੀ ਕੋਰੀਆ ਨੇ ਬੰਗਲਾਦੇਸ਼ ਨੂੰ 6-1 ਨਾਲ ਹਰਾਇਆ।



Most Read

2024-09-19 02:52:29