Breaking News >> News >> The Tribune


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ’ਤੇ ਜਾਪਾਨ ਰਵਾਨਾ


Link [2022-05-22 22:32:10]



ਨਵੀਂ ਦਿੱਲੀ, 22 ਮਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਦੋ ਦਿਨਾਂ ਦੌਰੇ 'ਤੇ ਜਾਪਾਨ ਰਵਾਨਾ ਹੋ ਗਏ ਹਨ, ਜਿੱਥੇ ਉਹ ਟੋਕੀਓ ਵਿੱਚ ਕੁਆਡ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਇੱਕ ਬਿਆਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਕੁਆਡ ਸੰਮੇਲਨ ਚਾਰ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੂੰ ਕੁਆਡ ਦੇ ਉਪਰਾਲਿਆਂ ਦੀ ਪ੍ਰਗਤੀ ਦੀ ਸਮੀਖਿਆ ਦਾ ਮੌਕਾ ਪ੍ਰਦਾਨ ਕਰੇਗਾ। ਟੋਕੀਓ ਵਿੱਚ 24 ਮਈ ਨੂੰ ਹੋਣ ਵਾਲੇ ਕੁਆਡ ਸਿਖਰ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਜਾਪਾਨ ਦੇ ਪ੍ਰਧਾਨ ਮੰਤਰੀ ਫੂਮੀਓ ਕਿਸ਼ੀਦਾ ਅਤੇ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਸ਼ਾਮਲ ਹੋਣਗੇ। ਮੋਦੀ ਇਸ ਤੋਂ ਇਲਾਵਾ ਬਾਇਡਨ, ਕਿਸ਼ੀਦਾ ਅਤੇ ਐਲਬਨੀਜ਼ ਨਾਲ ਵੱਖਰੇ ਤੌਰ 'ਤੇ ਦੁਵੱਲੀਆਂ ਮੀਟਿੰਗਾਂ ਵੀ ਕਰਨਗੇ। -ਪੀਟੀਆਈ



Most Read

2024-09-20 12:40:38