World >> The Tribune


ਐਂਥਨੀ ਐਲਬਨੀਜ਼ ਹੋਣਗੇ ਆਸਟਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ


Link [2022-05-22 19:29:54]



ਮੈਲਬਰਨ (ਤੇਜਸ਼ਦੀਪ ਸਿੰਘ ਅਜਨੌਦਾ): ਆਸਟਰੇਲੀਆ ਦੇ ਲੋਕਾਂ ਨੇ ਅੱਜ ਸੰਸਦੀ ਵੋਟਾਂ ਮਗਰੋਂ ਨਵੀਂ ਸਰਕਾਰ ਨੂੰ ਚੁਣਿਆ ਹੈ। ਸਕੌਟ ਮੌਰੀਸਨ ਦੀ ਅਗਵਾਈ ਹੇਠ ਸਰਕਾਰ ਚਲਾ ਰਿਹਾ ਸੱਤਾਧਾਰੀ ਲਿਬਰਲ-ਨੈਸ਼ਨਲ ਗੱਠਜੋੜ ਚੋਣਾਂ ਹਾਰ ਗਿਆ ਹੈ। ਮੌਰੀਸਨ ਨੇ ਹਾਰ ਕਬੂਲ ਕਰਦਿਆਂ ਲੇਬਰ ਪਾਰਟੀ ਨੂੰ ਵਧਾਈ ਦਿੱਤੀ ਹੈ। ਹੁਣ ਅਗਲੀ ਸਰਕਾਰ ਲੇਬਰ ਪਾਰਟੀ ਦੀ ਬਣੇਗੀ ਅਤੇ ਪਾਰਟੀ ਮੁਖੀ ਐਂਥਨੀ ਐਲਬਨੀਜ਼ ਆਸਟਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਲੇਬਰ ਪਾਰਟੀ ਨੂੰ ਬਹੁਮਤ ਲਈ ਚਾਰ ਹੋਰ ਸੀਟਾਂ ਦੀ ਲੋੜ ਹੈ ਅਤੇ ਕੱਲ ਤੱਕ ਸਪੱਸ਼ਟ ਹੋਵੇਗਾ ਕਿ ਉਹ ਆਪਣੇ ਬਲਬੂਤੇ ਸਰਕਾਰ ਬਣਾਏਗੀ ਜਾਂ ਆਜ਼ਾਦ ਉਮੀਦਵਾਰਾਂ ਨਾਲ ਗੱਠਜੋੜ ਕਰਨਾ ਪਵੇਗਾ।



Most Read

2024-09-20 03:57:39