Sport >> The Tribune


ਗੂਗਲ ਨੇ ਗਾਮੇ ਪਹਿਲਵਾਨ ਨੂੰ ਯਾਦ ਕੀਤਾ


Link [2022-05-22 19:29:53]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਮਈ

ਕੌਮਾਂਤਰੀ ਪੱਧਰ 'ਤੇ ਮਸ਼ਹੂਰੀ ਖੱਟਣ ਵਾਲੇ ਅਣਵੰਡੇ ਪੰਜਾਬ ਦੇ ਅਜਿੱਤ ਪਹਿਲਵਾਨ ਗਾਮੇ ਨੂੰ ਗੂਗਲ ਨੇ ਆਪਣੇ ਡੂਡਲ 'ਚ ਥਾਂ ਦਿੱਤੀ ਹੈ। ਗਾਮੇ ਦਾ ਪੂਰਾ ਨਾਂ ਗੁਲਾਮ ਮੁਹੰਮਦ ਬਖਸ਼ ਬੱਟ ਸੀ। ਉਨ੍ਹਾਂ ਨੂੰ ਆਮ ਤੌਰ 'ਤੇ ਰੁਸਤਮ-ਏ-ਹਿੰਦ ਅਤੇ ਭਲਵਾਨੀ ਅਖਾੜੇ ਦਾ ਨਾਂ 'ਦਿ ਗ੍ਰੇਟ ਗਾਮਾ' ਨਾਲ ਜਾਣਿਆ ਜਾਂਦਾ ਹੈ। ਅਣਵੰਡੇ ਪੰਜਾਬ ਦੇ 20ਵੀਂ ਸਦੀ ਦੇ ਸ਼ੁਰੂ ਵਿੱਚ ਉਹ ਵਿਸ਼ਵ ਦੇ ਅਜੇਤੂ ਕੁਸ਼ਤੀ ਚੈਂਪੀਅਨ ਸੀ। ਉਨ੍ਹਾਂ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਚ ਹੋਇਆ ਸੀ ਤੇ ਦੇਸ਼ ਵੰਡ ਮਗਰੋਂ ਉਹ ਪਾਕਿਸਤਾਨ ਦੇ ਲਾਹੌਰ ਵਿਚ ਜਾ ਵਸੇ। ਉਨ੍ਹਾਂ ਦੀ ਮੌਤ 23 ਮਈ 1960 ਨੂੰ ਹੋ ਗਈ ਸੀ। ਉਨ੍ਹਾਂ ਦਾ ਪੁੱਤਰ ਵੀ ਭਲਵਾਨੀ ਕਰਦਾ ਸੀ।



Most Read

2024-09-19 07:34:46