Breaking News >> News >> The Tribune


ਤੇਲ ਤੋਂ ਐਕਸਾਈਜ਼ ਡਿਊਟੀ ਘਟਾਉਣਾ ਮਹਿਜ਼ ਦਿਖਾਵਾ: ਨਾਨਾ ਪਟੋਲੇ


Link [2022-05-22 19:29:50]



ਮੁੰਬਈ, 22 ਮਈ

ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਕੇਂਦਰ ਵੱਲੋਂ ਤੇਲ ਤੋਂ ਐਕਸਾਈਜ਼ ਡਿਊਟੀ ਘਟਾਏ ਜਾਣ ਨੂੰ ਮਹਿਜ਼ 'ਅੱਖਾਂ ਪੂੰਝਣ' ਦੇ ਬਰਾਬਰ ਕਰਾਰ ਦਿੱਤਾ ਹੈ। ਕੇਂਦਰ ਸਰਕਾਰ 'ਤੇ ਵਰ੍ਹਦਿਆਂ ਅੱਜ ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਲੋਕਾਂ ਸੱਚੀਂ ਰਾਹਤ ਦੇਣਾ ਚਾਹੁੰਦੀ ਹੈ ਤਾਂ ਉਸ ਨੂੰ ਐੱਲਪੀਜੀ ਸਿਲੰਡਰ ਦੀ ਕੀਮਤ 400 ਰੁਪਏ ਘਟਾਉਣੀ ਅਤੇ ਇਸ 'ਤੇ ਸਬਸਿਡੀ ਬਹਾਲ ਕਰਨੀ ਚਾਹੀਦੀ ਹੈ। ਨਾਨਾ ਪਟੋਲੇ ਨੇ ਕੇਂਦਰ 'ਤੇ ਲੋਕਾਂ ਨੂੰ ਮੂਰਖ ਬਣਾਉਣ ਦਾ ਦੋਸ਼ ਵੀ ਲਾਇਆ ਅਤੇ ਕਿਹਾ ਕਿ ਪਹਿਲਾਂ ਐੱਲਪੀਜੀ ਸਿਲੰਡਰ ਦੀ ਕੀਮਤ 700 ਰੁਪਏ ਵਾਧਾ ਕੀਤਾ ਗਿਆ ਅਤੇ ਫਿਰ 200 ਰੁਪਏ ਘਟਾ ਦਿੱਤੇ। ਕਾਂਗਰਸੀ ਨੇਤਾ ਨੇ ਮੋਦੀ ਸਰਕਾਰ 'ਤੇ ਇਹ ਦੋਸ਼ ਵੀ ਲਾਇਆ ਕਿ ਉਹ ਵੱਖ-ਵੱਖ ਟੈਕਸ, ਜਿਵੇਂ ਰੋਡ ਡਿਵੈੱਲਪਮੈਂਟ ਸੈੱਸ, ਐਗਰੀਕਲਚਰ ਡਿਵੈੱਲਪਮੈਂਟ ਸੈੱਸ ਆਦਿ ਲਾ ਕੇ ਲੋਕਾਂ ਨੂੰ ਲੁੱਟ ਰਹੀ ਹੈ। ਪਟੋਲੇ ਨੇ ਕਿਹਾ, ''ਕੇਦਰ ਸਰਕਾਰ ਇੱਕ ਪਾਸੇ ਐਕਸਾਈਜ਼ ਡਿਊਟੀ ਘਟਾ ਕੇ ਸੂਬਿਆਂ ਲਈ ਵਿੱਤੀ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ ਅਤੇ ਦੂਜੇ ਪਾਸੇ 'ਸੈੱਸ' ਲਾ ਕੇ ਲੋਕਾਂ ਨੂੰ ਲੁੱਟ ਰਹੀ ਹੈ।'' ਉਨ੍ਹਾਂ ਮੰਗ ਕੀਤੀ, ''ਇਹ ਦੋਹਰਾ ਟੈਕਸ ਬੰਦ ਹੋਣਾ ਚਾਹੀਦਾ ਹੈ।'' -ਪੀਟੀਆਈ



Most Read

2024-09-20 12:40:41