Breaking News >> News >> The Tribune


ਆਰਸੀਏ ਨੇ ਮੁਫ਼ਤ ਆਈਏਐੱਸ ਕੋਚਿੰਗ ਲਈ ਅਰਜ਼ੀਆਂ ਮੰਗੀਆਂ


Link [2022-05-22 19:29:50]



ਨਵੀਂ ਦਿੱਲੀ, 22 ਮਈ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੀ ਰੈਜ਼ੀਡੈਂਸ਼ੀਅਲ ਕੋਚਿੰਗ ਅਕੈਡਮੀ(ਆਰਸੀਏ) ਨੇ ਸਿਵਲ ਸੇਵਾਵਾਂ-2022-2023 ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਵਾਸਤੇ ਮੁਫ਼ਤ ਕੋਚਿੰਗ ਲਈ ਅਰਜ਼ੀਆਂ ਮੰਗੀਆਂ ਹਨ। ਯੂਨੀਵਰਸਿਟੀ ਵੱਲੋਂ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਅਕੈਡਮੀ ਵੱਲੋਂ ਘੱਟਗਿਣਤੀ, ਅਨੁਸੂਚਿਤ ਜਾਤੀ (ਐੱਸਸੀ), ਅਨੁਸੂਚਿਤ ਕਬੀਲੇ (ਐੱਸਟੀ) ਅਤੇ ਮਹਿਲਾ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਆਨੀਲਾਈਨ ਐਪਲੀਕੇਸ਼ਨ ਫਾਰਮ ਭਰਨ ਦੀ ਆਖਰੀ ਤਰੀਕ 15 ਜੂਨ ਹੈ। ਯੂਨੀਵਰਸਿਟੀ ਵੱਲੋਂ ਉਮੀਦਵਾਰਾਂ ਦੀ ਚੋਣ ਲਈ ਪ੍ਰੀਖਿਆ 2 ਜੁਲਾਈ ਨੂੰ ਕਰਵਾਈ ਜਾਵੇਗੀ। ਇਹ ਪ੍ਰੀਖਿਆ ਦਿੱਲੀ, ਸ੍ਰੀਨਗਰ, ਜੰਮੂ, ਹੈਦਰਾਬਾਦ, ਮੁੰਬਈ, ਲਖਨਊ, ਗੁਹਾਟੀ, ਪਟਨਾ, ਬੰਗਲੂਰੂ ਅਤੇ ਮੱਲਮਪੁਰਮ (ਕੇਰਲਾ) ਵਿੱਚ ਲਈ ਜਾਵੇਗੀ। ਇਸ ਸਬੰਧੀ ਯੋਗਤਾ ਤੇ ਪ੍ਰੀਖਿਆ ਕੇਂਦਰਾਂ ਤੋਂ ਇਲਾਵਾ ਹੋਰ ਜਾਣਕਾਰੀ ਯੂੁਨੀਵਰਸਿਟੀ ਦੀ ਸਬੰਧਤ ਵੈੱਬਸਾਈਟ 'ਤੇ ਉਪਲੱਬਧ ਹੈ। -ਪੀਟੀਆਈ



Most Read

2024-09-20 12:41:30