Breaking News >> News >> The Tribune


ਸੀਰਮ ਨੇ ਕੋਵੋਵੈਕਸ ਦੇ ਤੀਜੇ ਗੇੜ ਦੀ ਅਜ਼ਮਾਇਸ਼ ਲਈ ਪ੍ਰਵਾਨਗੀ ਮੰਗੀ


Link [2022-05-22 19:29:50]



ਨਵੀਂ ਦਿੱਲੀ, 22 ਮਈ

ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸਆਈਆਈ) ਨੇ ਦੇਸ਼ ਦੇ ਡਰੱਗ ਰੈਗੂਲੇਟਰ ਤੋਂ ਦੋ ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ 'ਚ ਬੂਸਟਰ ਖੁਰਾਕ ਵਜੋਂ ਆਪਣੇ ਕੋਵਿਡ-19 ਰੋਕੂ ਟੀਕੇ 'ਕੋਵੋਵੈਕਸ' ਦੀ ਸਮਰੱਥਾ ਦੇ ਮੁਲਾਂਕਣ ਲਈ ਤੀਜੇ ਗੇੜ ਦੇ ਟਰਾਇਲ ਦੀ ਇਜਾਜ਼ਤ ਮੰਗੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸ ਸਬੰਧ ਵਿੱਚ ਐੱਸਆਈਆਈ ਦੇ ਸਰਕਾਰ ਤੇ ਰੈਗੂਲੇਟਰੀ ਮਾਮਲਿਆਂ ਬਾਰੇ ਡਾਇਰੈਕਟਰ ਪ੍ਰਕਾਸ਼ ਕੁਮਾਰ ਸਿੰਘ ਨੇ ਅਰਜ਼ੀ ਭੇਜ ਕੇ ਟਰਾਇਲ ਦੀ ਇਜਾਜ਼ਤ ਮੰਗੀ ਹੈ। -ਪੀਟੀਆਈ



Most Read

2024-09-20 12:40:38