Breaking News >> News >> The Tribune


ਦਿੱਲੀ ਪੁਲੀਸ ਨੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਕਿਹਾ


Link [2022-05-22 19:29:50]



ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 22 ਮਈ

ਦਿੱਲੀ ਪੁਲੀਸ ਨੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਨੂੰ ਜਾਂਚ ਵਿਚ ਸ਼ਾਮਲ ਹੋਣ ਤੇ ਆਪਣੇ ਇਲੈਕਟ੍ਰਾਨਿਕ ਡਿਵਾਈਸ ਨੂੰ ਜਮ੍ਹਾਂ ਕਰਨ ਲਈ ਬੇਨਤੀ ਕੀਤੀ ਹੈ, ਕਿਉਂਕਿ ਚੌਧਰੀ ਨੇ ਦੋਸ਼ ਲਗਾਇਆ ਹੈ ਕਿ ਸ਼ਨਿਚਰਵਾਰ ਨੂੰ ਉਨ੍ਹਾਂ ਦਾ ਟਵਿੱਟਰ ਅਕਾਊਂਟ ਹੈਕ ਕੀਤਾ ਗਿਆ ਸੀ। ਹੈਕਰ ਨੇ ਅਜਿਹਾ ਟਵੀਟ ਅਪਲੋਡ ਕੀਤਾ ਜੋ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਹੈ ਤੇ ਸਿੱਖਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕਦਾ ਹੈ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ 1984 ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਬਾਅਦ ਸਿੱਖਾਂ ਦੇ ਕਤਲੇਆਮ ਬਾਰੇ ਕਿਹਾ ਸੀ ਕਿ 'ਜਦੋਂ ਇੱਕ ਵੱਡਾ ਦਰੱਖਤ ਡਿੱਗਦਾ ਹੈ, ਜ਼ਮੀਨ ਹਿੱਲਦੀ ਹੈ।' ਬੀਤੇ ਦਿਨ ਰਾਜੀਵ ਗਾਂਧੀ ਦੀ ਬਰਸੀ ਵੇਲੇ ਅਧੀਰ ਰੰਜਨ ਦੇ ਟਵਿੱਟਰ ਤੋਂ ਇਹੀ ਟਿੱਪਣੀ ਅੱਪਲੋਡ ਕੀਤੀ ਗਈ। ਇਸ ਬਾਰੇ ਰੰਜਨ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਵਿਰੋਧੀਆਂ ਤੇ ਦੋਖੀਆਂ ਦੀ ਕਾਰਵਾਈ ਹੈ। ਬਾਅਦ ਵਿੱਚ ਇਸ ਪੋਸਟ ਨੂੰ ਹਟਾ ਦਿੱਤਾ ਗਿਆ। ਚੌਧਰੀ ਨੇ ਪੁਲੀਸ ਸ਼ਿਕਾਇਤ ਦਰਜ ਕਰਵਾਈ ਕਿ ਇਹ ਪੋਸਟ 'ਬੇਈਮਾਨ, ਪੱਖਪਾਤੀ ਤੇ ਪੂਰੀ ਤਰ੍ਹਾਂ ਨਾਲ ਬਦਨਾਮੀ ਕਰਨ ਵਾਲੀ ਸੀ। ਉਹ ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਪਾਰਟੀ ਦਫ਼ਤਰ ਵਿੱਚ ਭਾਸ਼ਨ ਦੇ ਰਹੇ ਸਨ ਜਦੋਂ ਇਹ ਟਵੀਟ ਕੀਤਾ ਗਿਆ ਸੀ।



Most Read

2024-09-20 13:02:19