Breaking News >> News >> The Tribune


ਕਾਂਗਰਸ ਪਾਰਟੀ ਦੀ ਹਾਲਤ ਤਰਸਯੋਗ ਬਣੀ: ਸ਼ਿਵ ਸੈਨਾ


Link [2022-05-22 19:29:50]



ਮੁੰਬਈ: ਸ਼ਿਵ ਸੈਨਾ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ 'ਚਿੰਤਨ ਸ਼ਿਵਿਰ' ਦੌਰਾਨ ਕਾਂਗਰਸ ਨੇ ਆਪਣੇ ਲੀਡਰਸ਼ਿਪ ਦੇ ਮੁੱਦੇ ਨੂੰ ਅਣਸੁਲਝਿਆ ਛੱਡ ਦਿੱਤਾ ਹੈ ਅਤੇ ਪਾਰਟੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਜੋ ਦੇਸ਼ ਦੇ ਲੋਕੰਤਤਰ ਲਈ ਠੀਕ ਨਹੀਂ ਹੈ। ਸ਼ਿਵ ਸੈਨਾ ਦੇ ਪਰਚੇ 'ਸਾਮਨਾ' ਦੀ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਇੱਕ ਪਾਸੇ ਭਾਜਪਾ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਾਂਗਰਸ ਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਸੰਪਾਦਕੀ ਵਿੱਚ ਕਿਹਾ ਗਿਆ ਹੈ, ''ਉਦੈਪੁਰ ਵਿੱਚ ਪਾਰਟੀ ਸਮਾਰੋਹ ਦੌਰਾਨ ਰਾਹੁਲ ਗਾਂਧੀ ਨੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਨਹੀਂ ਕੀਤਾ ਹੈ, ਇਸ ਲਈ ਵੱਖ ਵੱਖ ਰਾਜਾਂ ਦੇ ਕਈ ਨੇਤਾ ਪਾਰਟੀ ਛੱਡ ਕੇ ਜਾ ਰਹੇ ਹਨ। ਕਾਂਗਰਸ ਕੋਲ ਬਿਹਾਰ ਅਤੇ ਉੱਤਰ ਪ੍ਰਦੇਸ਼ ਲਈ ਸੂਬਾ ਪ੍ਰਧਾਨ ਤੱਕ ਨਹੀਂ ਹੈ।'' ਸ਼ਿਵ ਸੈਨਾ ਨੇ ਕਿਹਾ ਕਿ ਸੁਨੀਲ ਜਾਖੜ, ਹਾਰਦਿਕ ਪਟੇਲ, ਜਯੋਤੀਰਾਦਿੱਤਿਆ ਸਿੰਧੀਆ ਅਤੇ ਜਤਿਨ ਪ੍ਰਸਾਦ ਵੱਲੋਂ ਕਾਂਗਰਸ ਛੱਡਣ ਦਾ ਫ਼ੈਸਲਾ ਪਾਰਟੀ ਲੀਡਰਸ਼ਿਪ ਦੀ ਅਸਫ਼ਲਤਾ ਨੂੰ ਦਰਸਾਉਂਦਾ ਹੈ। ਹਾਲਾਂਕਿ, ਕਾਂਗਰਸ ਨੇ ਇਸ ਸੰਪਾਦਕੀ ਨੂੰ ਇੱਕ ਤੰਗ ਨਜ਼ਰੀਆ ਦੱਸਿਆ ਹੈ। -ਪੀਟੀਆਈ



Most Read

2024-09-20 12:30:01