Breaking News >> News >> The Tribune


ਐੱਨਐੱਸਈ ਘੁਟਾਲਾ: ਸੀਬੀਆਈ ਵੱਲੋਂ ਕਈ ਸ਼ਹਿਰਾਂ ’ਚ ਛਾਪੇ


Link [2022-05-22 19:29:50]



ਨਵੀਂ ਦਿੱਲੀ, 21 ਮਈ

ਸੀਬੀਆਈ ਨੇ ਐੱਨਐੱਸਈ ਕੋ-ਲੋਕੇਸ਼ਨ ਘੁਟਾਲਾ ਮਾਮਲੇ ਦੇ ਸਿਲਸਿਲੇ 'ਚ ਅੱਜ ਕਈ ਸ਼ਹਿਰਾਂ 'ਚ 10 ਤੋਂ ਵੱਧ ਥਾਵਾਂ 'ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੁੰਬਈ, ਗਾਂਧੀਨਗਰ, ਦਿੱਲੀ, ਨੋਇਡਾ, ਗੁਰੂਗ੍ਰਾਮ ਤੇ ਕੋਲਕਾਤਾ ਸਮੇਤ ਹੋਰਨਾਂ ਸ਼ਹਿਰਾਂ ਦੇ ਬਰੋਕਰਾਂ ਦੇ 12 ਤੋਂ ਵੱਧ ਟਿਕਾਣਿਆਂ ਦੀ ਤਲਾਸ਼ੀ ਲਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰੀ ਏਜੰਸੀ ਨੇ ਇਸ ਮਾਮਲੇ 'ਚ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਸੀਈਓ ਤੇ ਐੱਮਡੀ ਚਿਤਰਾ ਰਾਮਕ੍ਰਿਸ਼ਨ ਤੇ ਸਮੂਹ ਦੇ ਅਪਰੇਟਿੰਗ ਅਧਿਕਾਰੀ ਆਨੰਦ ਸੁਬਰਾਮਨੀਅਮ ਖ਼ਿਲਾਫ਼ ਇੱਕ ਦੋਸ਼ ਪੱਤਰ ਦਾਇਰ ਕੀਤਾ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ 2010 ਤੋਂ 2015 ਤੱਕ ਜਦੋਂ ਰਾਮਕ੍ਰਿਸ਼ਨ ਐੱਨਐੱਸਈ ਦੇ ਮਾਮਲਿਆਂ ਦੀ ਪ੍ਰਬੰਧਕ ਸੀ ਤਾਂ ਉਸ ਨੇ ਕੁਝ ਬਰੋਕਰ ਨੂੰ ਤਰਜੀਹ ਦਿੱਤੀ ਤੇ ਇਸ ਤੋਂ ਲਾਭ ਹਾਸਲ ਕੀਤੇ। -ਪੀਟੀਆਈ



Most Read

2024-09-20 12:28:08