World >> The Tribune


ਭਾਰਤੀ ਜਮਹੂਰੀਅਤ ਦੁਨੀਆ ਲਈ ਚੰਗੀ ਪਰ ਇਸ ਵਿਚਲੀ ਤਰੇੜ ਘਾਤਕ: ਰਾਹੁਲ


Link [2022-05-21 23:32:33]



ਲੰਡਨ, 21 ਮਈ

ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਵਿਸ਼ਵ ਆਬਾਦੀ ਲਈ ਚੰਗਾ ਹੈ ਅਤੇ ਸਾਡੀ ਧਰਤੀ ਦਾ ਕੇਂਦਰੀ ਥੰਮ੍ਹ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਭਾਰਤੀ ਲੋਕਤੰਤਰ ਵਿੱਚ ਤਰੇੜ ਆਈ ਤਾਂ ਇਹ ਸਾਡੀ ਧਰਤੀ ਲਈ ਸਮੱਸਿਆਵਾਂ ਪੈਦਾ ਕਰੇਗੀ। ਭਾਰਤ ਦੀ ਐੱਨਡੀਏ ਸਰਕਾਰ 'ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਭਾਰਤ 'ਚ ਸ਼ਾਸਨ ਦੇ ਦੋ ਵੱਖ-ਵੱਖ ਰੂਪ ਹਨ, ਇਕ ਆਵਾਜ਼ ਨੂੰ ਦਬਾਉਂਦਾ ਹੈ ਤੇ ਦੂਜਾ ਸੁਣਦਾ ਹੈ। ਬਰਤਾਨੀਆ ਦੌਰੇ 'ਤੇ ਆਏ ਰਾਹੁਲ ਨੇ ਸ਼ੁੱਕਰਵਾਰ ਨੂੰ ਥਿੰਕਟੈਂਕ 'ਬ੍ਰਿਜ ਇੰਡੀਆ' ਵੱਲੋਂ ਕਰਵਾਏ 'ਆਈਡੀਆਜ਼ ਫਾਰ ਇੰਡੀਆ' ਕਾਨਫਰੰਸ ਵਿਚ ਇਹ ਗੱਲ ਕਹੀ।



Most Read

2024-09-19 16:52:17