World >> The Tribune


ਸ਼ਿਕਾਗੋ ਵਿੱਚ ਗੋਲੀਬਾਰੀ, ਦੋ ਹਲਾਕ


Link [2022-05-21 23:32:33]



ਸ਼ਿਕਾਗੋ: ਸ਼ਿਕਾਗੋ ਦੇ ਇਕ ਰੈਸਤਰਾਂ ਕੋਲ ਹੋਈ ਗੋਲੀਬਾਰੀ 'ਚ ਦੋ ਜਣੇ ਮਾਰੇ ਗਏ ਤੇ ਅੱਠ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ ਤੋਂ ਬਾਅਦ ਆਲੇ-ਦੁਆਲੇ ਖੜ੍ਹੇ ਲੋਕਾਂ ਵਿਚ ਭਾਜੜ ਮੱਚ ਗਈ। ਘਟਨਾ ਵੀਰਵਾਰ ਰਾਤ 'ਮੈਕਡੌਨਲਡ' ਨੇੜੇ ਕਰੀਬ 10.40 'ਤੇ ਵਾਪਰੀ। ਪੁਲੀਸ ਨੇ ਇਕ ਵਿਅਕਤੀ ਨੂੰ ਹਿਰਾਸਤ ਵਿਚ ਲੈ ਕੇ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਗੋਲੀਬਾਰੀ ਪਿਛਲੇ ਕਾਰਨਾਂ ਬਾਰੇ ਅਜੇ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਪਰ ਮੌਕੇ ਉਤੇ ਮੌਜੂਦ ਕੁਝ ਲੋਕਾਂ ਦਾ ਕਹਿਣਾ ਹੈ ਕਿ ਰੈਸਤਰਾਂ ਦੇ ਬਾਹਰ ਹੋਏ ਝਗੜੇ ਮਗਰੋਂ ਗੋਲੀਬਾਰੀ ਹੋਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲੀਸ ਨੇ ਗੋਲੀਬਾਰੀ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਨਾਵਾਂ ਜਾਂ ਉਮਰ ਸਬੰਧੀ ਵੇਰਵੇ ਵੀ ਜਾਰੀ ਨਹੀਂ ਕੀਤੇ ਹਨ। -ਏਪੀ



Most Read

2024-09-19 16:52:30