World >> The Tribune


ਬਰਿਕਸ ਬੈਂਕ ‘ਐੱਨਡੀਬੀ’ ਗੁਜਰਾਤ ਵਿੱਚ ਖੋਲ੍ਹੇਗਾ ਖੇਤਰੀ ਦਫ਼ਤਰ


Link [2022-05-21 23:32:33]



ਪੇਈਚਿੰਗ, 20 ਮਈ

'ਬਰਿਕਸ' ਮੁਲਕਾਂ ਦੇ 'ਨਿਊ ਡਿਵੈਲਪਮੈਂਟ ਬੈਂਕ' (ਐੱਨਡੀਬੀ) ਨੇ ਐਲਾਨ ਕੀਤਾ ਹੈ ਕਿ ਇਹ ਭਾਰਤ ਦੇ ਗੁਜਰਾਤ ਵਿਚ ਆਪਣਾ ਖੇਤਰੀ ਦਫ਼ਤਰ ਖੋਲ੍ਹੇਗਾ। ਇਹ ਕੇਂਦਰ ਗੁਜਰਾਤ ਇੰਟਰਨੈਸ਼ਨਲ ਫਾਇਨਾਂਸ ਟੈੱਕ ਸਿਟੀ (ਗਿਫਟ ਸਿਟੀ) ਵਿਚ ਖੋਲ੍ਹਿਆ ਜਾਵੇਗਾ ਤਾਂ ਕਿ ਮੁਲਕ ਦੀਆਂ ਢਾਂਚੇ ਤੇ ਟਿਕਾਊ ਵਿਕਾਸ ਨਾਲ ਜੁੜੀਆਂ ਲੋੜਾਂ ਪੂਰੀਆਂ ਜਾ ਸਕਣ। ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫ਼ਰੀਕਾ ਦੀ ਸ਼ਮੂਲੀਅਤ ਵਾਲੇ ਐੱਨਡੀਬੀ ਦਾ ਹੈੱਡਕੁਆਰਟਰ ਸ਼ੰਘਾਈ ਵਿਚ ਹੈ। ਬੈਂਕ ਦੇ ਸੰਸਥਾਪਕ ਇਨ੍ਹਾਂ ਮੈਂਬਰਾਂ ਤੋਂ ਇਲਾਵਾ ਹੁਣ ਐੱਨਡੀਬੀ ਵਿਚ ਬੰਗਲਾਦੇਸ਼, ਯੂਏਈ, ਉਰੂਗਵੇ, ਮਿਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਬੈਂਕ ਦਾ ਕੌਮਾਂਤਰੀ ਪੱਧਰ ਉਤੇ ਦਾਇਰਾ ਵਧੇਗਾ। ਭਾਰਤ ਵਿਚ ਖੋਲ੍ਹਿਆ ਜਾਣ ਵਾਲਾ ਖੇਤਰੀ ਦਫ਼ਤਰ ਪ੍ਰਾਜੈਕਟ ਦੀ ਸ਼ੁਰੂਆਤ ਤੋਂ ਲੈ ਕੇ ਇਸ ਦੀਆਂ ਤਿਆਰੀਆਂ, ਤਕਨੀਕੀ ਮਦਦ ਉਪਲਬਧ ਕਰਾਉਣ ਤੇ ਇਸ ਨੂੰ ਲਾਗੂ ਕਰਨ ਤੱਕ ਕੰਮ ਕਰੇਗਾ। ਇਸ ਤੋਂ ਇਲਾਵਾ ਪ੍ਰਾਜੈਕਟ ਦੀ ਨਿਗਰਾਨੀ ਵੀ ਕਰੇਗਾ। ਐੱਨਡੀਬੀ ਦੀ ਸ਼ੁਰੂਆਤ ਜੁਲਾਈ 2015 ਵਿਚ ਹੋਈ ਸੀ। ਐੱਨਡੀਬੀ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਉਸਾਰੀ ਤੇ ਟਿਕਾਊ ਵਿਕਾਸ ਦੇ ਪ੍ਰਾਜੈਕਟਾਂ ਨੂੰ ਸਿਰੇ ਚੜ੍ਹਾਇਆ ਹੈ। ਬੈਂਕ ਦੇ ਅਧਿਕਾਰੀਆਂ ਨੇ ਕਿਹਾ ਕਿ ਖੇਤਰੀ ਦਫ਼ਤਰ ਭਾਰਤ ਤੇ ਬੰਗਲਾਦੇਸ਼ ਦੀਆਂ ਲੋੜਾਂ ਪੂਰੀਆਂ ਕਰੇਗਾ। ਇਸ ਤੋਂ ਇਲਾਵਾ ਦੱਖਣੀ ਏਸ਼ੀਆ ਦੇ ਆਰਥਿਕ ਤੇ ਟਿਕਾਊ ਵਿਕਾਸ ਲਈ ਵੀ ਯੋਗਦਾਨ ਦੇਵੇਗਾ। ਐੱਨਡੀਬੀ ਵੱਲੋਂ ਜਲਦੀ ਭਾਰਤ ਦੇ ਖੇਤਰੀ ਦਫ਼ਤਰ ਲਈ ਡਾਇਰੈਕਟਰ ਜਨਰਲ ਵੀ ਤਾਇਨਾਤ ਕੀਤਾ ਜਾਵੇਗਾ। -ਪੀਟੀਆਈ



Most Read

2024-09-19 16:52:09