World >> The Tribune


ਦੱਖਣੀ ਮਾਲੀ ’ਚ ਇਟਲੀ ਦੇ ਤਿੰਨ ਅਤੇ ਟੋਗੋ ਦਾ ਇੱਕ ਨਾਗਰਿਕ ਅਗਵਾ: ਮੇਅਰ


Link [2022-05-21 23:32:33]



ਬੋਮਾਕੋ, 20 ਮਈ

ਦੱਖਣੀ ਮਾਲੀ ਵਿੱਚ ਹਥਿਆਰਬੰਦ ਲੋਕਾਂ ਨੇ ਇਟੈਲੀਅਨ ਪਰਿਵਾਰ ਦੇ ਤਿੰਨ ਮੈਂਬਰਾਂ ਤੇ ਉਨ੍ਹਾਂ ਦੇ ਘਰੇਲੂ ਸਹਾਇਕ ਨੂੰ ਅਗਵਾ ਕਰ ਲਿਆ। ਸਿਨਸਿਨਾ ਦੇ ਛੋਟੇ ਜਿਹੇ ਕਸਬੇ ਦੇ ਮੇਅਰ ਚਾਕਾ ਕੌਲਿਬਲੀ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਹਥਿਆਰਬੰਦ ਲੋਕ ਇਸਾਈ ਮਿਸ਼ਨਰੀ ਦੇ ਘਰ ਵਿੱਚ ਦਾਖਲ ਹੋਏ ਸਨ। ਉਨ੍ਹਾਂ ਦੱਸਿਆ ਕਿ ਅਗਵਾ ਪਰਿਵਾਰ ਦਾ ਘਰੇਲੂੁ ਸਹਾਇਕ ਪੱਛਮੀ ਅਫਰੀਕੀ ਦੇਸ਼ ਟੋਗੋ ਦਾ ਰਹਿਣ ਵਾਲਾ ਹੈ। ਮਾਲੀ ਦੇ ਛੋਟੇ ਇਸਾਈ ਭਾਈਚਾਰੇ ਦੇ ਮੈਂਬਰ ਨੇ ਕਿਹਾ ਕਿ ਇਟੈਲੀਅਨ ਜੋੜਾ ਗ੍ਰਾਮ ਸੰਸਥਾ ਵਿੱਚ ਚਰਚ ਬਣਾਉਣ ਲਈ ਕੰਮ ਰਹੇ ਸਨ। ਇਸੇ ਦੌਰਾਨ ਇਟਲੀ ਦੇ ਵਿਦੇਸ਼ ਮੰਤਰੀ ਨੇ ਲੂਇਗੀ ਡੀ ਮਾਯੋ ਕਿਹਾ ਕਿ ਘਟਨਾਕ੍ਰਮ 'ਤੇ ਨਜ਼ਰ ਰੱਖੀ ਜਾ ਰਹੀ ਹੈ।



Most Read

2024-09-19 16:50:12