World >> The Tribune


ਢਾਈ ਲੱਖ ਤੋਂ ਵਧ ਬੱਚਿਆਂ ਨੂੰ ਨਾਗਰਿਕਤਾ ਦੇਣ ਦੀ ਬੇਨਤੀ


Link [2022-05-21 23:32:33]



ਵਾਸ਼ਿੰਗਟਨ: ਡੈਮੋਕਰੈਟਿਕ ਪਾਰਟੀ ਦੇ ਸੰਸਦ ਮੈਂਬਰਾਂ ਦੇ ਇਕ ਧੜੇ ਨੇ ਅਮਰੀਕਾ 'ਚ ਵਸਣ ਦੇ ਇੱਛੁਕ 21 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਨਾਗਰਿਕਤਾ ਦੇਣ ਲਈ ਐਕਟ ਪਾਸ ਕਰਨ ਦੀ ਮੁੜ ਬੇਨਤੀ ਕੀਤੀ ਹੈ ਜਿਨ੍ਹਾਂ 'ਚ ਜ਼ਿਆਦਾਤਰ ਭਾਰਤੀ-ਅਮਰੀਕੀ ਸ਼ਾਮਲ ਹਨ। ਕੈਲੀਫੋਰਨੀਆ ਦੇ ਸੈਨੇਟਰ ਅਲੈਕਸ ਪੈਡਿਲਾ ਤੇ ਕਾਂਗਰਸਵਿਮੈਨ ਡੇਬੋਰਾ ਰੌਸ ਦੀ ਅਗਵਾਈ ਹੇਠ ਸੰਸਦ ਮੈਂਬਰਾਂ ਨੇ ਸੈਨੇਟ ਤੇ ਪ੍ਰਤੀਨਿਧ ਸਭਾ 'ਚ ਚਿਲਡਰਨ ਐਕਟ ਪਾਸ ਕਰਨ ਦੀ ਬੇਨਤੀ ਕੀਤੀ ਹੈ। ਇਹ ਐਕਟ ਅਮਰੀਕਾ 'ਚ ਪਰਵਾਸ ਕਰ ਚੁੱਕੇ ਪਰ ਗਰੀਨ ਕਾਰਡ ਹਾਸਲ ਕਰਨ ਦੀ ਉਡੀਕ ਕਰ ਰਹੇ ਲੋਕਾਂ ਦੇ ਬੱਚਿਆਂ ਨੂੰ ਇਥੇ ਰਹਿਣ ਦੀ ਇਜਾਜ਼ਤ ਦੇਵੇਗਾ। -ਪੀਟੀਆਈ



Most Read

2024-09-19 16:52:33