Sport >> The Tribune


ਪੈਰਾ ਬੈਡਮਿੰਟਨ: ਪ੍ਰਮੋਦ ਭਗਤ ਤੇ ਤਰੁਨ ਢਿੱਲੋਂ ਨੇ ਸੋਨ ਤਗ਼ਮੇ ਜਿੱਤੇ


Link [2022-05-21 23:32:29]



ਨਵੀਂ ਦਿੱਲੀ, 21 ਮਈ

ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਮਨਾਮਾ ਵਿੱਚ ਬਹਿਰੀਨ ਪੈਰਾ ਬੈਡਮਿੰਟਨ ਕੌਮਾਂਤਰੀ ਚੈਂਪੀਅਨਸ਼ਿਪ ਵਿੱਚ ਦੋ ਸੋਨ ਤਗ਼ਮੇ ਜਿੱਤੇ ਹਨ ਜਦਕਿ ਤਰੁਨ ਢਿੱਲੋਂ ਨੇ ਇੱਕ ਸੋਨ ਤਗ਼ਮਾ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਭਾਰਤੀ ਟੀਮ ਨੇ ਹੋਰ ਤਗ਼ਮੇ ਵੀ ਪੱਕੇ ਕੀਤੇ ਹਨ। ਪ੍ਰਮੋਦ ਭਗਤ ਨੂੰ ਪੁਰਸ਼ ਸਿੰਗਲ ਐੱਸਐੱਲ3 ਫਾਈਨਲ ਵਿੱਚ ਇੰਗਲੈਂਡ ਦੇ ਡੈਨੀਅਲ ਬੈਥੈੱਲ ਤੋਂ ਵਾਕਓਵਰ ਮਿਲਿਆ ਜਦਕਿ ਉਸ ਨੇ ਮਨੀਸ਼ਾ ਰਾਮਦਾਸ ਨਾਲ ਮਿਕਸ ਡਬਲਜ਼ ਐੱਸਐੱਲ3-ਐੱਸਯੂ5 ਵਰਗ ਦੇ ਫਾਈਨਲ ਵਿੱਚ ਥਾਈਲੈਂਡ ਦੇ ਸਿਰੀਪੌਂਗ ਟੀਮਾਰੋਮ ਅਤੇ ਸਾਏਨਸੁਪਾ ਨਿਪਾਡਾ ਦੀ ਜੋੜੀ ਨੂੰ 21-14 21-11 ਨਾਲ ਹਰਾਇਆ। ਤਰੁਨ ਢਿੱਲੋਂ ਨੇ ਪੁਰਸ਼ ਸਿੰਗਲ ਦੇ ਐੱਸਐੱਲ4 ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਫਾਈਨਲ ਵਿੱਚ ਉਸ ਨੇ ਕੋਰੀਆ ਸ਼ਿਨ ਕਯੁੰਗ ਹਵਾਨ ਨੂੰ 21-9 21-9 ਨਾਲ ਹਰਾਇਆ। ਦੂਜੇ ਪਾਸੇ ਮਹਿਲਾ ਸਿੰਗਲ ਐੱਸਐੱਲ3 ਵਰਗ ਦੇ ਫਾਈਨਲ ਵਿੱਚ ਮਨਦੀਪ ਕੌਰ ਨੂੰ ਹਾਲਿਮੇ ਯਿਲਡਿਜ਼ ਹੱਥੋਂ 5-21 17-21 ਨਾਲ ਹਾਰ ਕੇ ਚਾਂਦੀ ਦੇ ਤਗ਼ਮਾ ਨਾਲ ਸਬਰ ਕਰਨਾ ਪਿਆ।



Most Read

2024-09-19 12:24:52